ਗਰੀਬ ਲੋਕਾਂ ਦੇ ਕੱਟੇ ਨੀਲੇ ਕਾਰਡ ਤੁਰੰਤ ਬਣਾਏ ਜਾਣ ਹੈਪੀ ਮੇਹਟਿਆਣਾ

ਮੇਹਟਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਇੰਦਰਜੀਤ ਹੀਰਾ। ਗਰੀਬਾਂ ਨਾਲ ਹੋ ਰਿਹਾ ਧੱਕਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹ ਜਾਣਕਾਰੀ ਦਿੰਦੇ ਹੋਏ ਬਾਬਾ ਸਾਹਿਬ ਟਾਈਗਰ ਫੋਰਸ ਦੇ ਪੰਜਾਬ ਵਾਈਸ ਪ੍ਰਧਾਨ ਹੈਪੀ ਮੇਹਟਿਆਣਾ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕੀ ਬਹੁਤ ਸਾਰੇ ਗ਼ਰੀਬ ਲੋਕਾਂ ਦੇ ਪੰਜਾਬ ਸਰਕਾਰ ਵੱਲੋ ਨੀਲੇ ਕਾਰਡ ਕੱਟੇ ਗਏ ਹਨ। ਜਿਸ ਕਾਰਨ ਗਰੀਬ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਗਰੀਬ ਲੋਕਾਂ ਨੂੰ ਸ਼ਾਮ ਦੇ ਵੇਲੇ ਰੋਟੀ ਵੀ ਨਹੀਂ ਨਸੀਬ ਹੁੰਦੀ ਜਿਸ ਕਾਰਨ ਉਹ ਥਾਂ ਥਾਂ ਦੀਅ ਠੋਕਰਾਂ ਖਾਣ ਨੂੰ ਮਜ਼ਬੂਰ ਹੋ ਰਹੇ ਹਨ।

Advertisements

ਗਰੀਬ ਲੋਕਾਂ ਦੇ ਬੱਚੇ ਵੀ ਤ੍ਰੈ ਤ੍ਰੈ ਕਰ ਰਹੇ ਹਨ। ਅੱਤ ਦੀ ਪੈ ਰਹੀ ਗਰਮੀ ਕਾਰਨ ਮਜ਼ਦੂਰੀ ਕਰਨ ਵਿੱਚ ਵੀ ਗਰੀਬ ਲੋਕਾਂ ਨੂੰ ਬਹੁਤ ਵਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕੀ ਕੱਟੇ ਗਏ ਨੀਲੇ ਕਾਰਡਾਂ ਨੂੰ ਜਲਦ ਤੋਂ ਜਲਦ ਬਣਾਏ ਜਾਣ ਅਤੇ ਜਿਨ੍ਹਾਂ ਦੇ ਪਹਿਲਾਂ ਤੋਂ ਵੀ ਨੀਲੇ ਕਾਰਡ ਨਹੀਂ ਬਣੇ ਹਨ ਉਹਨਾਂ ਦੇ ਵੀ ਤੁਰੰਤ ਬਣਾਏ ਜਾਣ। ਇਸ ਮੌਕੇ ਉਹਨਾਂ ਦੇ ਨਾਲ ਮਾਈਕਲ ਜਿਲਾ ਪ੍ਰਧਾਨ, ਦੀਪ ਆਦਮਪੁਰ, ਮੱਨਾ ਮਾਣਕੋ, ਕਸ਼ਮੀਰ ਸਿੰਘ ਮੇਹਟਿਆਣਆ ਹਰਜਿੰਦਰ ਰਿੰਕੂ ਹਾਜ਼ਰ ਹੋੲੋ।

LEAVE A REPLY

Please enter your comment!
Please enter your name here