Saturday, October 17, 2026
Home Hoshiarpur LEST-2027 ਦੇ ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 22 ਅਕਤੂਬਰ...

LEST-2027 ਦੇ ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 22 ਅਕਤੂਬਰ 2026

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਰੰਜੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਅਕਾਦਮਿਕ ਸੈਸ਼ਨ 2027-28 ਲਈ ਜਮਾਤ 9ਵੀਂ ਅਤੇ 11ਵੀਂ ਦੀਆਂ ਖਾਲੀ ਸੀਟਾਂ ‘ਤੇ ਦਾਖ਼ਲੇ ਲਈ ਕਰਵਾਈ ਜਾਣ ਵਾਲੀ ਲੈਟਰਲ ਐਂਟਰੀ ਚੋਣ ਪ੍ਰੀਖਿਆ (LEST-2027) ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਵਧਾ ਕੇ 22 ਅਕਤੂਬਰ 2026 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਅਤੇ ਯੋਗ ਵਿਦਿਆਰਥੀ ਬਿਨਾਂ ਕਿਸੇ ਫ਼ੀਸ ਦੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

Advertisements

ਅਰਜ਼ੀ ਦੇਣ ਲਈ ਹੇਠ ਲਿਖੇ ਲਿੰਕ ਉਪਲਬਧ ਹਨ:

ਜਮਾਤ 9ਵੀਂ ਲਈ: https://cbseitms.nic.in/2026/nvsix_9
ਜਮਾਤ 11ਵੀਂ ਲਈ: https://cbseitms.nic.in/2026/nvsxi_11

ਇਸ ਤੋਂ ਇਲਾਵਾ, ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਉਮੀਦਵਾਰਾਂ ਲਈ ਅਰਜ਼ੀ ਫਾਰਮ ਵਿੱਚ ਨਿਰਧਾਰਤ ਵੇਰਵਿਆਂ ਦੀ ਸੋਧ ਕਰਨ ਵਾਸਤੇ 23 ਅਕਤੂਬਰ ਤੋਂ 25 ਅਕਤੂਬਰ 2026 ਤੱਕ ਸੋਧ ਵਿੰਡੋ ਖੁੱਲ੍ਹੀ ਰਹੇਗੀ। ਇਸ ਦੌਰਾਨ ਸਿਰਫ਼ ਖੇਤਰ (Area), ਸ਼੍ਰੇਣੀ (Category), ਦਿਵਿਆਂਗਤਾ (Disability) ਅਤੇ ਲਿੰਗ (Gender) ਨਾਲ
ਸਬੰਧਤ ਨਿਰਧਾਰਤ ਵੇਰਵਿਆਂ ਵਿੱਚ ਹੀ ਸੋਧ ਕੀਤੀ ਜਾ ਸਕੇਗੀ।

ਪ੍ਰਿੰਸੀਪਲ ਰੰਜੂ ਦੁੱਗਲ ਨੇ ਸਾਰੇ ਯੋਗ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਂਦਿਆਂ ਨਿਰਧਾਰਤ ਮਿਤੀ ਤੋਂ ਪਹਿਲਾਂ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਵਿਦਿਆਰਥੀਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਦਾਖ਼ਲਾ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ।

LEAVE A REPLY

Please enter your comment!
Please enter your name here