


ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 22 ਨਵੰਬਰ ਨੂੰ ਬਸੀ ਗੁਲਾਮ ਹੁਸੈਨ ਫੀਡਰ ਦੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਈਨ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਨਵੰਬਰ 2023 ਨੂੰ 11 ਕੇ.ਵੀ. ਬਸੀ ਗੁਲਾਮ ਹੁਸੈਨ ਫੀਡਰ ਦੀ ਜਰੂਰੀ ਮੁਰੰਮਤ ਅਤੇ ਟਰੀ ਕਟਿੰਗ ਕਰਕੇ ਇਸ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਗੁਰੂ ਨਾਨਕ ਕਲੋਨੀ, ਵੈਸ ਕਲੋਨੀ, ਨਿਊ ਕਲੋਨੀ, ਅਲਾਹਾਬਾਦ, ਨੰਦਨ, ਬਸੀ ਗੁਲਾਮ ਹੁਸੈਨ, ਥਥਲਾ, ਸੰਤ ਨਗਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

