Sunday, October 18, 2026
Home Chandigarh ਚੰਡੀਗੜ੍ਹ ਏਅਰਪੋਰਟ ਤੋਂ ਦੋ ਯਾਤਰੀਆਂ ਕੋਲੋਂ 2 ਕਿਲੋ ਸੋਨਾ ਜ਼ਬਤ

ਚੰਡੀਗੜ੍ਹ ਏਅਰਪੋਰਟ ਤੋਂ ਦੋ ਯਾਤਰੀਆਂ ਕੋਲੋਂ 2 ਕਿਲੋ ਸੋਨਾ ਜ਼ਬਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ ਤੋਂ ਦੋ ਯਾਤਰੀਆਂ ਕੋਲੋਂ ਕਰੀਬ 2 ਕਿਲੋ ਸੋਨਾ ਜ਼ਬਤ ਕੀਤਾ ਹੈ। ਇਹ ਯਾਤਰੀ ਦੁਬਈ ਤੋਂ ਭਾਰਤ ਆਏ ਸਨ ਅਤੇ ਏਅਰਪੋਰਟ ਤੇ ਸਾਮਾਨ ਦੀ ਜਾਂਚ ਦੌਰਾਨ  ਸੋਨਾ ਬਰਾਮਦ ਹੋਇਆ ਹੈ। ਸੋਨੇ ਦੀ ਬਾਜ਼ਾਰੀ ਕੀਮਤ 1.07 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਨੇ ਇਸ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਕਸਟਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਯਾਤਰੀ ਕੋਲੋਂ ਤਿੰਨ ਚਾਂਦੀ ਦੀਆਂ ਕੋਟੇਡ ਸੋਨੇ ਦੀਆਂ ਚੂੜੀਆਂ ਅਤੇ ਦੋ ਸੋਨੇ ਦੀਆਂ ਚੇਨਾਂ ਬਰਾਮਦ ਹੋਈਆਂ ਹਨ।

Advertisements

ਜਿਸ ਦਾ ਭਾਰ ਲਗਭਗ 750 ਗ੍ਰਾਮ ਹੈ। ਇਨ੍ਹਾਂ ਦੀ ਬਾਜ਼ਾਰੀ ਕੀਮਤ ਲਗਭਗ 39.98 ਲੱਖ ਰੁਪਏ ਹੈ। ਜਦਕਿ ਦੂਜੇ ਯਾਤਰੀ ਦੀ ਜਾਂਚ ਦੌਰਾਨ 520 ਗ੍ਰਾਮ ਵਜ਼ਨ ਵਾਲੇ ਆਇਤਾਕਾਰ ਕ੍ਰੈਡਿਟ ਕਾਰਡ ਦੀ ਤਰ੍ਹਾਂ ਦਿਸਣ ਵਾਲਾ 1 ਸੋਨੇ ਦਾ ਬਿਸਕੁਟ ਅਤੇ 5 ਸੋਨੇ ਦੇ ਕੜੇ ਬਰਾਮਦ ਹੋਏ। ਇਸ ਦਾ ਕੁੱਲ੍ਹ ਵਜ਼ਨ 1270 ਗ੍ਰਾਮ ਸੀ, ਜਿਸ ਦੀ ਬਾਜ਼ਾਰੀ ਕੀਮਤ 67.71 ਲੱਖ ਰੁਪਏ ਹੈ। ਇਸ ਸਬੰਧੀ ਕਸਟਮ ਅਧਿਕਾਰੀਆਂ ਨੇ ਯਾਤਰੀਆਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਪੁਲਿਸ ਨੇ ਦੋਵਾਂ ਯਾਤਰੀਆਂ  ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

LEAVE A REPLY

Please enter your comment!
Please enter your name here