Sunday, October 25, 2026
Home Chandigarh ਪੰਜਾਬ ‘ਚ ਰਜਿਸਟਰੀ ਹੋਈ ਆਸਾਨ, 35 ਔਖੇ ਸ਼ਬਦਾਂ ਦੀ ਹੋਈ ਛੁੱਟੀ

ਪੰਜਾਬ ‘ਚ ਰਜਿਸਟਰੀ ਹੋਈ ਆਸਾਨ, 35 ਔਖੇ ਸ਼ਬਦਾਂ ਦੀ ਹੋਈ ਛੁੱਟੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਮੀਨ ਅਤੇ ਹੋਰ ਸੰਪੱਤੀ ਦੀ ਖਰੀਦ ਵੇਚ ਸਮੇਂ ਰਜਿਸਟਰੇਸ਼ਨ ਕਰਾਉਣ ਲਈ ਵਰਤੇ ਜਾਂਦੇ 35 ਔਖੇ ਸ਼ਬਦਾਂ ਤੋਂ ਹੁਣ ਛੁਟਕਾਰਾ ਮਿਲ ਜਾਵੇਗਾ। ਇਨ੍ਹਾਂ ਸ਼ਬਦਾਂ ਵਿੱਚੋਂ ਬਹੁਤੇ ਸ਼ਬਦ ਉਰਦੂ ਅਤੇ ਫਾਰਸੀ ਨਾਲ ਸੰਬੰਧਿਤ ਸਨ, ਜਿਹੜੇ ਕਿ ਸਦੀਆਂ ਤੋਂ ਚਲੇ ਆ ਰਹੇ ਸਨ। ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਵਿਭਾਗ ਵਿੱਚ ਵਰਤੇ ਜਾਂਦੇ ਇਹਨਾਂ ਔਖੇ ਸ਼ਬਦਾਂ ਦੀ ਥਾਂ ਸੌਖੇ ਸ਼ਬਦ ਲਿਆਉਣ ਦਾ ਨਿਰਦੇਸ਼ ਦਿੱਤਾ ਸੀ। ਇਸੇ ਆਧਾਰ ਤੇ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਇੱਕ ਕਮੇਟੀ ਦਾ ਗਠਿਤ ਕੀਤਾ ਗਿਆ ਸੀ।

Advertisements
ਅਸਲ ਸ਼ਬਦ (ਪੁਰਾਣਾ/ਕਾਨੂੰਨੀ)ਨਵਾਂ ਸ਼ਬਦ (ਸਰਲ ਪੰਜਾਬੀ)
ਉਜਰਇਤਰਾਜ
ਉਜਰਤਫ਼ੀਸ
ਅਰਾਜੀਜ਼ਮੀਨ
ਸਾਕਿਨਵਸਨੀਕ
ਸਾਕਿਨ ਦੇਹਪਿੰਡ ਦਾ ਵਸਨੀਕ
ਹਸਬ ਜਾਬਤਾਕਾਨੂੰਨ ਅਨੁਸਾਰ
ਹਿੱਬਾਦਾਨ
ਕੈਫ਼ੀਅਤਵਿਸ਼ੇਸ਼ ਕਥਨ
ਗੈਰ ਮਜਰੂਆਅਣਵਾਹਿਆ ਖੇਤ
ਗਰਿੰਦਾਲੈਣ ਵਾਲਾ
ਜ਼ਰਰਕਮ
ਤਾਬੋਅਨੁਸਾਰ / ਮੁਤਾਬਿਕ / ਅਧੀਨ
ਤਕਾਵੀਖੇਤੀ ਕਰਜ਼ਾ
ਤਰਮੀਮਸੋਧ / ਦਰੁਸਤੀ
ਤਸੱਬਰ / ਤਸਵਰਮੰਨ ਲੈਣਾ
ਤਲਬਾਨਾਖ਼ਰਚਾ
ਦੇਹਪਿੰਡ
ਦਾਖਲ ਖਾਰਜਇੰਤਕਾਲ
ਹੱਕ ਉਲ ਰਹਿਨਗਹਿਣੇ ਪਈ ਸੰਪੱਤੀ ਨੂੰ ਛਡਾਉਣਾ
ਫੌਤਮੌਤ
ਫਰਦਨਕਲ ਜਮਾਂਬੰਦੀ
ਫਰੀਕਧਿਰ
ਫਰੀਕ ਅਵਲਪਹਿਲੀ ਧਿਰ
ਫਰੀਕ ਦੋਮਦੂਜੀ ਧਿਰ
ਬਦਸਤੂਰਪਹਿਲਾਂ ਦੀ ਤਰ੍ਹਾਂ
ਬੈਨਾਮਾਵਿਕਰੀ ਨਾਮਾ
ਬਜਰੀਆਰਾਹੀਂ
ਬਾਇਆਵੇਚਣ ਵਾਲਾ
ਮਖ਼ਸੂਸਖਾਸ
ਮੁਸਤਰਕਾਸਾਂਝਾ
ਮੁੰਤਕਿਲਤਬਦੀਲ
ਮਜ਼ਕੂਰਉਪਰੋਕਤ
ਮਨਸੂਖ ਕਰਨਾਰੱਦ ਕਰਨਾ / ਖਾਰਜ ਕਰਨਾ
ਮੁਸਤਰੀ ਹੁਸ਼ਿਆਰ ਬਾਸਖਰੀਦਦਾਰ ਚੁਕੰਨਾ ਰਹੇ
ਮੁਰਤਹਿਨਜ਼ਮੀਨ ਗਹਿਣੇ ਲੈਣ ਵਾਲਾ

ਕਮੇਟੀ ਵੱਲੋਂ ਸੰਪਤੀ ਦੀ ਰਜਿਸਟਰੇਸ਼ਨ ਦੀ ਭਾਸ਼ਾ ਨੂੰ ਸੁਖਾਲਾ ਬਣਾਉਣ ਲਈ ਪੁਰਾਣੇ 35 ਔਖੇ ਸ਼ਬਦ ਦੀ ਥਾਂ ਨਵੇਂ ਸੌਖੇ 35  ਸ਼ਬਦਾਂ ਦੀ ਸਿਫਾਰਸ਼ ਕੀਤੀ ਗਈ ਸੀ। ਮਾਲ ਤੇ ਪੁਨਰਵਾਸ ਵਿਭਾਗ ਦੀ ਸਟੈਂਪ ਅਤੇ ਰਜਿਸਟਰੇਸ਼ਨ ਸ਼ਾਖਾ ਵੱਲੋਂ ਇਸ ਸਬੰਧੀ ਇੰਸਪੈਕਟਰ ਜਨਰਲ ਆਫ਼ ਰਜਿਸਟਰੇਸ਼ਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖ ਕੇ ਪੁਰਾਣੇ ਅਤੇ ਨਵੇਂ ਸਿਫਾਰਸ਼ ਕੀਤੇ ਸ਼ਬਦਾਂ ਦੀ ਸੂਚੀ ਸਾਂਝੀ ਕੀਤੀ ਗਈ ਹੈ। ਵਿਭਾਗ ਵੱਲੋਂ ਭੇਜੇ ਪੱਤਰ ਵਿੱਚ ਆਮ ਜਨਤਾ ਦੀ ਸਹੂਲਤ ਲਈ ਪ੍ਰਾਪਰਟੀ ਦੀ ਰਜਿਸਟਰੇਸ਼ਨ ਦੀ ਭਾਸ਼ਾ ਨੂੰ ਸੁਖਾਲਾ ਬਣਾਉਣ ਲਈ ਨਵੇਂ ਤਜਵੀਜ਼ ਕੀਤੇ ਗਏ ਸ਼ਬਦਾਂ ਨੂੰ ਵਰਤਣ ਨੂੰ ਤਰਜੀਹੀ ਤੌਰ ਤੇ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

LEAVE A REPLY

Please enter your comment!
Please enter your name here