ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਰੋਹਤਕ ਸ਼ਹਿਰ ਦੇ ਝੱਜਰ ਰੋਡ ‘ਤੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਜਿਸ ਕਾਰਨ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਉਸਦਾ ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸਨੂੰ ਪੀਜੀਆਈ ਦਾਖਲ ਕਰਵਾਇਆ ਗਿਆ। ਮ੍ਰਿਤਕ ਦੀ ਪਹਿਚਾਣ ਸੁਨੈਨਾ ਅਤੇ ਜ਼ਖਮੀ ਪਿਤਾ ਦੀ ਪਹਿਚਾਣ ਦੇਵੇਂਦਰ ਵਾਸੀ ਵਿਜੇ ਨਗਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੇਵੇਂਦਰ ਸਕੂਟਰ ਅਤੇ ਬਾਈਕ ਦਾ ਮਕੈਨਿਕ ਹੈ।ਦੇਵੇਂਦਰ ਅਤੇ ਉਸਦੀ ਲੜਕੀ ਦੇਰ ਰਾਤ ਘਰ ਦੇ ਬਾਹਰ ਪੌੜੀਆਂ ‘ਤੇ ਬੈਠੇ ਹੋਏ ਸਨ। ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਆਈ ਅਤੇ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਕਾਰ ਕਦੇ ਇੱਧਰ ਤੇ ਕਦੇ ਉੱਧਰ ਜਾ ਰਹੀ ਸੀ। ਇਸ ਦੌਰਾਨ ਜਲਘਰ ਤੋਂ ਥੋੜ੍ਹਾ ਅੱਗੇ ਕਾਰ ਡਿਵਾਈਡਰ ਨਾਲ ਟੱਕਰਾ ਗਈ ਅਤੇ ਬੇਕਾਬੂ ਹੋ ਕੇ ਦੁਕਾਨ ਅਤੇ ਘਰ ਦੇ ਅੰਦਰ ਵੜ ਗਈ ਅਤੇ ਪੌੜੀਆਂ ‘ਤੇ ਬੈਠੇ ਦੇਵੇਂਦਰ ਅਤੇ ਉਸਦੀ ਬੇਟੀ ਸੁਨੈਨਾ ਜ਼ਖਮੀ ਹੋ ਗਏ।
ਕਾਰ ਵਿਚ ਸਵਾਰ ਨੌਜਵਾਨ ਹੇਠਾਂ ਉੱਤਰ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।