


ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਪੰਚਕੂਲਾ ਦੇ ਸਥਾਨ ਮੋਰਨੀ ਨੇੜੇ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 7 ਬੱਚੇ ਅਤੇ 2 ਅਧਿਆਪਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਬੱਚੇ ਮੋਰਨੀ ਦੇ ਟਿੱਕਰ ਤਾਲ ਦੇਖਣ ਲਈ ਜਾ ਰਹੇ ਸਨ ਅਤੇ ਅਚਾਨਕ ਬੱਸ ਦੀ ਬ੍ਰੇਕ ਫੇਲ ਹੋ ਗਈ ਅਤੇ ਬੱਸ ਦਰੱਖਤ ਨਾਲ ਟੱਕਰਾ ਗਈ ਜਿਸ ਵਿੱਚ 7 ਬੱਚੇ ਅਤੇ 2 ਅਧਿਆਪਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
