ਨਗਰ ਨਿਗਮ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਗਣਤੰਤਰਤਾ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਵਿਖੇ 73ਵਾਂ ਗਣਤੰਤਰਤਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਤਿ ਮਹੱਤਵਪੂਰਨ ਸਮਾਰੋਹ ਵਿਚ ਨਗਰ ਨਿਗਮ ਦੇ ਵੱਖ ਵੱਖ ਅਧਿਕਾਰੀਆਂ/ਕਰਮਚਾਰੀਆਂ ਅਤੇ ਯੂਨੀਅਨਾਂ ਦੇ ਪ੍ਰਧਾਨਾ/ਅਹੁਦੇਦਾਰਾ ਅਤੇ ਵੱਖ ਵੱਖ ਮਿਊਂਸਪਲ ਕੌਂਸਲਰਾ ਵਲੋਂ ਭਾਗ ਲਿਆ ਗਿਆ। ਇਸ ਸਮਾਗਮ ਵਿਚ ਕਮਿਸ਼ਨਰ ਨਗਰ ਨਿਗਮ ਹਿਮਾਂਸ਼ੂ ਜੈਨ, ਆਈ.ਏ.ਐਸ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਸਵੇਰੇ 8:58 ਵਜੇ ਨਗਰ ਨਿਗਮ ਵਿਖੇ ਮੇਅਰ ਸੁਰਿੰਦਰ ਕੁਮਾਰ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਮੇਅਰ ਨਾਲ ਸ਼੍ਰੀਮਤੀ ਪਰਵੀਨ ਲਤਾ ਸੈਣੀ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਰਣਜੀਤਾ ਚੌਧਰੀ ਵਿਸ਼ੇਸ਼ ਤੌਰ ਤੇ ਹਾਜਰ ਰਹੇ।

Advertisements

ਇਸ ਸਮਾਗਮ ਦੌਰਾਨ ਮੇਅਰ ਨਗਰ ਨਿਗਮ ਵਲੋਂ ਸ਼ਹਿਰ ਵਾਸੀਆ ਦੇ ਨਾਮ ਸੰਦੇਸ਼ ਦਿੰਦੇ ਹੋਏ ਸ਼ਹਿਰ ਵਾਸੀਆ ਨੂੰ ਗਣਤੰਤਰਤਾ ਦਿਵਸ ਦੀਆਂ ਮੁਬਾਰਕਾ ਦਿੱਤੀਆ ਗਈਆ ਅਤੇ ਉਹਨਾਂ ਅਨੇਕਾ ਸ਼ਹੀਦਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨਮਨ ਕੀਤਾ ਗਿਆ ਜਿਨਾਂ ਵਲੋਂ ਦੇਸ਼ ਲਈ ਆਪਣੀਆ ਜਾਨਾਂ ਵਾਰ ਕੇ ਸਾਨੂੰ ਅਜਾਦੀ ਦਿਵਾਈ ਗਈ। ਉਹਨਾਂ ਸ਼ਹਿਰਵਾਸੀਆ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣ ਲਈ ਉਹ ਨਗਰ ਨਿਗਮ ਦਾ ਸਾਥ ਦੇਣ। ਆਪਣੇ ਘਰ ਤੋਂ ਹੀ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਸਫਾਈ ਸੇਵਕਾਂ ਨੂੰ ਦੇਣ। ਪੀਣ ਵਾਲੇ ਪਾਣੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਸ ਨੂੰ ਸੰਜਮ ਨਾਲ ਵਰਤਣ ਦੀ ਅਪੀਲ ਕੀਤੀ ਗਈ ਅਤੇ ਪੀਣ ਵਾਲੇ ਪਾਣੀ ਨਾਲ ਆਪਣੇ ਘਰਾਂ ਦੇ ਵਿਹੜੇ/ਥੜੇ ਅਤੇ ਆਪਣੀਆ ਗੱਡੀਆ ਨਾ ਧੋਣ ਦੀ ਗੁਜਾਰਿਸ਼ ਕੀਤੀ। ਉਹਨਾਂ ਅੱਗੇ ਹੋਰ ਅਪੀਲ ਕਰਦਿਆ ਕਿਹਾ ਕਿ ਸ਼ਹਿਰ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਿਥੋ ਤੱਕ ਹੋ ਸਕੇ ਨਾਗਰਿਕ ਮੋਟਰ ਵਹੀਕਲਾ ਦੀ ਵਰਤੋਂ ਘੱਟ ਕਰਨ ਜਦਕਿ ਸਾਈਕਲ ਦੀ ਵਰਤੋਂ ਵੱਧ ਤੋਂ ਵੱਧ ਕਰਨ ਵੱਲ ਰੁਝਾਨ ਵਧਾਉਣ। ਇਸ ਸਮਾਗਮ ਦੌਰਾਨ ਨਗਰ ਨਿਗਮ ਹੁਸ਼ਿਆਰਪੁਰ ਦੇ ਵੱਖ ਵੱਖ ਅਧਿਕਾਰੀਆਂ/ਕਰਮਚਾਰੀਆਂ ਜਿਨਾਂ ਵਲੋਂ ਇਸ ਸਾਲ ਵਧੀਆ ਕਾਰਗੁਜਾਰੀ ਦਿਖਾਈ ਗਈ ਹੈ ਹੌਂਸਲਾ ਹਫਜ਼ਾਈ ਲਈ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here