ਰੇਲਵੇ ਮੰਡੀ ਸਕੂਲ ਵਿਚ ਮਨਾਇਆ ਗਿਆ ਗਣਤੰਤਰ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 73ਵੇ ਗਣਤੰਤਰਤਾ ਦਿਵਸ ਦੇ ਮੌਕੇ ਤੇ ਸਮੂਹ ਸਟਾਫ ਤੇ ਲਲਿਤਾ ਅਰੋੜਾ ਜੀ ਦੁਆਰਾ ਗਣਤੰਤਰ ਦਿਵਸ ਮਨਾਇਆ ਗਿਆ । ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਲਲਿਤਾ ਅਰੋੜਾ ਨੇ ਅਦਾ ਕੀਤੀ। ਸਟਾਫ ਦੁਆਰਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਡਾਕਟਰ ਰਿਤੂ ਕੁਮਰਾ, ਮਨਦੀਪ ਕੌਰ ਅਤੇ ਸਾਥਣਾਂ ਨੇ ‘ਹਮ ਹੋਗੇ ਕਾਮਯਾਬ’ ਗਾਣਾ ਬਹੁਤ ਬੇਖੁਬੀ ਨਾਲ ਗਾਇਆ। ਪ੍ਰਿੰਸੀਪਲ ਸਾਹਿਬਾ ਨੇ ਸਮੂਹ ਅਧਿਆਪਕਾ, ਆਨਲਾਈਨ ਬੱਚਿਆ ਨੂੰ ਅਤੇ ਸਮੂਹ ਹੁਸ਼ਿਆਰਪੁਰ ਤੇ ਪੰਜਾਬ ਵਾਸੀਆ ਨੂੰ ਗਣਤੰਤਰ ਦਿਵਸ ਦੀਆ ਮੁਬਾਰਕਾ ਦਿੱਤੀਆਂ।

Advertisements

ਉਹਨਾਂ ਨੇ ਸਟਾਫ ਨੂੰ ਕਿਹਾ ਕਿ ਸਾਨੂੰ ਇਸ ਦਿਵਸ ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਆਪਣੀ ਡਿਊਟੀ ਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਨਿਭਾਵਾਂਗੇ। ਸਾਡੇ ਦੇਸ਼ ਲਈ ਸ਼ਹੀਦ ਹੋਏ ਸ਼ਹੀਦਾ ਲਈ ਇਹ ਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਤੇ ਅਪਰਾਜਿਤਾ ਕਪੂਰ, ਸ਼ਾਲਿਨੀ ਅਰੋੜਾ, ਰਵਿੰਦਰ ਕੌਰ, ਸਰੋਜ ਕੁਮਾਰੀ, ਪਰਵੀਨ ਕੌਰ, ਗੁਰਦੀਪ ਕੌਰ, ਮੀਨਾ ਕੁਮਾਰੀ, ਰਜਨੀ ਨਹਰ, ਰਿਤੂ ਕੁਮਰਾ, ਮਨਦੀਪ ਕੌਰ, ਮੀਨੂੰ, ਬਲਦੇਵ ਸਿੰਘ, ਬੀਰਬਲ ਸਿੰਘ, ਗੁਰਨਾਮ ਸਿੰਘ, ਸੰਜੀਵ ਅਰੋੜਾ, ਯਸ਼ਪਾਲ ਸਿੰਘ, ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here