ਘੱਲਖੁਰਦ ਵਿੱਚ ਘਰ ‘ਚ ਬੈਠੇ ਸਾਬਕਾ ਫੌਜੀ ਦਾ ਅਣਪਛਾਤੇ ਲੁਟੇਰਿਆਂ ਨੇ ਕੀਤਾ ਕਤਲ

ਘੱਲਖੁਰਦ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਘੱਲਖੁਰਦ ਵਿੱਚ ਪੈਦੇ ਪਿੰਡ ਮਿਰਜੇਕੇ ‘ਚ ਘਰ ਵਿੱਚ ਬੈਠੇ ਸਾਬਕਾ ਸੈਨਿਕ ਦਾ ਸ਼ੱਕੀ ਹਲਾਤ ਵਿੱਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਜਗਜੀਤ ਸਿੰਘ ਉਮਰ 62 ਸਾਲਾ ਵਾਸੀ ਵਾੜਾ ਭਾਈਕਾ ਮਿਰਜੇ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਜਗਜੀਤ ਘਰ ਵਿੱਚ ਇੱਕਲਾ ਸੀ ਅਤੇ ਕੁੱਝ ਅਣਪਛਾਤੇ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਲੁੱਟ ਦੀ ਨੀਅਤ ਨਾਲ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here