ਮੀਟ ਮੱਛੀ ਵੇਚਣ ਵਾਲਿਉ ਹੋ ਜਾਉ ਸਾਵਧਾਨ! ਹੁਣ ਸੜਕ ਦੇ ਕਿਨਾਰੇ ਨਹੀ ਕਰ ਸਕੋਗੇ ਕਟਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਧਰਮਿਕ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆ ਅਤੇ ਸ਼ਾਕਾਹਾਰੀ ਲਈ ਪਰੇਸ਼ਾਨ ਦਾ ਕਾਰਨ ਤੇ ਮਾਸ ਤੇ ਮੱਛਲੀ ਖਾਣ ਦੇ ਸ਼ੌਕੀਨਾ ਲਈ ਖਤਰਾ ਬਣਦੀ ਜਾ ਰਹੀ ਸ਼ਹਿਰ ਰਹੀਮ ਪੁਰ ਵਿੱਚ ਬਣੀ ਮੱਛੀ ਮੀਟ ਮਾਰਕੀਟ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਮਾਰਕੀਟ ਦੇ ਨਿਰੀਖਣ ਲਈ ਜਾ ਪੁਹੰਚੀ । ਇਸ ਦੋਰਾਨ ਮਾਸ ਮੱਛੀ ਖੁਲੇ ਵਿੱਚ ਬਿਨਾ ਢੱਕੀ ਦੁਕਾਨਾ ਦੇ ਬਾਹਰ ਸ਼ੜਕਾ ਕਿਨਾਰੇ ਲੱਗੀਆ ਫੜੀਆ ਰੱਖ ਕੇ ਵੇਚਦੇ ਪਾਏ ਗਏ । ਇਥੇ ਹੀ ਬੱਸ ਨਹੀ ਫੂਡ ਸੇਫਟੀ ਨਿਯਮਾਂ ਧਜੀਆ ਉੜਾਦਿਆ ਬਾਹਰ ਖੁਲੇ ਵਿੱਚ ਹੀ  ਸਰੇਆਮ ਮੱਛੀ ਤੇ ਮੁਰਗੇ ਦੀ ਕਟਾਈ ਹੋ ਰਹੀ ਸੀ ਇਹਨਾ ਗੰਭੀਰ ਉਣਤਾਈਆ ਤੋ ਸਖਤ ਕਾਰਵਾਈ ਕਰਦਿਆ ਮਾਸ ਮੱਛੀ ਦੇ ਵਿਕਰੇਤਾ ਨੂੰ ਇਕ ਹਫਤੇ ਦਾ ਨੋਟਿਸ ਜਾਰੀ ਕਰਦਿਆ ਚੇਤਵਾਨੀ ਦਿੱਤੀ ਕਿ ਜੇਕਰ ਇਕ ਹਫਤੇ ਵਿੱਚ ਇਹ ਸਭ ਠੀਕ ਨਾ ਕੀਤਾ ਗਿਆ ਅਤੇ ਮਾਸ ਮੱਛੀ ਦੇ ਵਿਕਰੇਤਾ ਕੋਲ ਫੂਡ ਲਾਈਸੈਸ ਨਾ ਪਏ ਗਏ ਸਬੰਧਿਤ ਦੁਕਾਨਾ ਸੀਲ ਕਰ ਦਿੱਤੀਆ ਜਾਣਗੀਆ । ਇਸ ਮੋਕੇ ਜਿਲਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਨਰੇਸ਼ ਕੁਮਾਰ ,ਰਾਮ ਲੁਭਾਇਆ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।

Advertisements

ਇਸ ਮੋਕੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ  ਪਿਛਲੇ ਕਾਈ ਦਿਨਾ ਤੋ ਲੋਕਾਂ ਦੀ ਸ਼ਿਕਾਇਤ ਆ ਰਹੀ ਸੀ ਕਿ ਰਹੀਮ ਪੁਰ ਮੱਛੀ ਅਤੇ ਮੁਰਗਾ ਮਾਰਕੀਟ ਵਿੱਚ ਸ਼ਰੇਆਮ ਸੜਕ ਦੇ ਕਿਨਾਰੇ ਦੁਕਾਨਾ ਦੇ ਬਹਰ ਫੜੀਆ ਲਾ ਕਿ ਮੱਛੀ ਤੇ ਮੁਰਗੇ ਦੀ ਕਟਾਈ ਹੋ ਰਹੀ ਤੇ ਤੇ ਆਉਣ ਜਾ ਵਾਲੇ ਲੋਕ ਜੋ ਮਾਸ ਮੱਛੀ ਨਹੀ ਖਾਦੇ ਤੇ ਰੋਜਾਨਾ ਧਰਮਿਕ ਸਥਾਨਾ ਤੇ ਜਾਣ ਵਾਲੇ ਲੋਕਾ ਲਈ ਪਰੇਸਾਨੀ ਦਾ ਸਬੱਬ ਬਣਿਆ ਹੋਇਆ ਸੀ  ਤੇ ਮੁਹੱਲਾ ਨਿਵਾਸੀਆ ਨੂੰ ਵੀ ਕਾਫੀ ਪਰੇਸ਼ਾਨੀ ਹੋ ਰਹੀ ਸੀ ਜਿਸ ਤੇ ਅੱਜ ਜਦੋ ਫੂਡ ਟੀਮ ਨਾਲ  ਛਾਪੇਰਮਾਰੀ ਕੀਤੀ ਗਈ ਇਥੇ ਕੋਈ ਸਾਫ ਸਫਾਈ ਦਾ ਧਿਆਨ ਨਹੀ ਰੱਖਿਆ ਨਾ ਕੀ ਇਹਨਾ ਕੋਲ ਕੋਈ ਟੋਪੀ ਨਾ ਕੋਈ ਐਪਰੈਲ ਤੇ ਗੰਦੇ ਕਪੜਿਆ ਨਾ ਢੱਕਿਆ ਹੋਇਆ ਮੁਰਗਾ ਜੋ  ਅਨ ਹਾਈਜਨਕ ਹੈ ਤੇ ਦੁਨੀਆ ਭਰ ਦਾ ਵੇਚ ਰਹੇ ਹਨ ਇਹ  ਲੋਕ ਗੰਦ , ਤੇ  .ਇਹਨਾ ਕੋਲ 100 ਰੁਪਏ ਵਾਲੀ ਰਜਿਸਟ੍ਰੇਸ਼ਨ ਹੈ  ਜਦ ਕਿ ਇਹਨਾਂ ਕੋਲ ਫੂਡ ਲਾਈਸੈਸ ਹੋਣਾ ਜਰੂਰੀ ਹੈ ਪੰਜਾਬ ਸਰਕਾਰ ਨੂੰ ਵੀ ਲੱਗਾ ਰਹੇ ਹਨ ਸਾਲ ਵਿੱਚ ਲੱਖਾਂ ਰੁਪਏ ਦਾ ਚੂਨਾ । ਉਹਨਾਂ ਦੱਸਿਆ ਕਿ ਫੂਡ ਸੈਫਟੀ ਐਕਟ ਅਧੀਨ  ਇਹ ਸ਼ਰੇਆਮ ਸੜਕ ਤੇ ਮੀਟ ਮੱਛੀ ਦੀ ਕਟਾਈ ਨਹੀ ਕਰ ਸਕਦੇ   ਸਿਰਫ  ਇਹ ਦੁਕਾਨਾ ਦੇ ਅੰਦਰ ਸ਼ੀਸਾ ਲਗਾਕੇ ਕਟਾਈ ਕਰ ਸਕਦੇ ਹਨ । 

ਇਸ ਮੋਕੇ ਵਿਭਾਗ ਵੱਲੋ ਇਹਨਾ ਨੂੰ 7 ਦਿਨ ਦਾ ਟਾਇਮ ਦੇ ਦਿੱਤਾ ਗਿਆ ਇਹ ਸੱਤ ਦਿਨਾ ਦੇ ਅੰਦਰ ਇਹ ਫੂਡ ਸੇਫਟੀ ਦੀਆ ਸ਼ਰਤਾਂ  ਪੂਰੀਆ ਕਰ ਲੈਣ ਨਹੀ ਤੇ ਦੁਕਾਨਾ ਸੀਲ ਕਰ ਦਿੱਤੀਆ ਜਾਣਗੀਆ ਇਸ ਮੋਕੇ ਕੁਢ ਲੋਕਾਂ ਵੱਲੋ ਸਬਜੀ ਮੰਡੀ ਵਿੱਚ ਵੀ ਸ਼ਰੇਆਮ ਮੁਰਗਾ ਵੇਚਿਆ ਜਾ ਰਿਹਾ ਹੈ ਉਹਨਾਂ ਨੂੰ ਇਥੋ ਦੁਕਾਨਾ ਹਟਾਉਣ ਲਈ ਕਿਹਾ ਗਿਆ । ਉਹਨਾਂ ਮੀਟ ਮੱਛੀ ਖਾਣ ਵਾਲੋ ਲੋਕਾਂ ਨੂੰ ਅਪੀਲ ਕੀਤੀ ਕਿ ਮੱਛੀ ਮਾਰਕੀਟ ਵਿੱਚ  ਜੋ ਵਿੱਕ ਰਿਹਾ ਹੈ ਉਹ ਅਨ ਹਾਈਜੀਨਕ ਤੇ ਜਦ ਤੱਕ ਇਹ ਲੋਕ ਆਪਣੀਆ ਦੁਕਾਨਾ ਨੂੰ ਠੀਕ ਨਹੀ ਕਰ ਲੈਦੇ ਉਹਨਾਂ ਸਮਾਂ ਮੀਟ ਮੱਛੀ ਨਾ ਖਰੀਦਣ । ਕਿਉਕਿ ਇਹ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ । ਉਹਨਾਂ ਜਿਲੇ ਦੇ ਅੰਦਰ ਮੀਟ ਮੱਛੀ ਵਿਕਰੇਤਾ ਨੂੰ ਅਦੇਸ਼ ਦਿੱਤੇ ਕਿ ਉਹ ਸੜਕ ਤੇ ਨੰਗਾ ਰੱਖ ਮੀਟ ਮੱਛੀ ਨਾ ਵੇਚਣ ਤੇ ਨਹੀ ਸਖਤ ਕਾਰਵਾਈ ਲਈ ਤਿਆਰ ਰਹਿਣ ਤੇ ਹਰ ਵਿਕਰੇਤਾ ਕੋਲ ਫੂਡ ਲਾਈਸੈਸ  ਹੋਣਾ ਜਰੂਰੀ ਤੇ ਨਾ ਹੋਣ ਤੇ ਵੱਡਾ ਜੁਰਮਾਨ ਵੀ ਹੋ ਸਕਦਾ ਹੈ ।

LEAVE A REPLY

Please enter your comment!
Please enter your name here