ਦ ਓਪਨ ਡੋਰ ਚਰਚ ਖੋਜੇਵਾਲਾ ਤੋਂ 21 ਦਿਸੰਬਰ ਨੂੰ 32 ਵੀ ਸ਼ਾਨਦਾਰ ਸ਼ੋਭਾ ਯਾਤਰਾ ਹੋਵੇਗੀ ਰਵਾਨਾ: ਪਾਸਟਰ ਦਿਓਲ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਦੇ ਸੰਬੰਧ ਚ ਹਰ ਸਾਲ ਦੀ ਤਰਾਹ ਇਸ ਸਾਲ ਵੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਮੂਹ ਮਸੀਹੀ ਭਾਈਚਾਰੇ ਦੇ ਸਹਿਯੋਗ ਨਾਲ 21 ਦਿਸੰਬਰ ਦਿਨ ਵੀਰਵਾਰ ਨੂੰ  ਦ ਓਪਨ ਡੋਰ ਚਰਚ ਖੋਜੇਵਾਲਾ ਤੋਂ ਸੰਗਤ ਭਾਰੀ ਗਿਣਤੀ ਚ ਕਪੂਰਥਲਾ ਵਿਖੇ ਆਯੋਜਿਤ ਸ਼ੋਭਾ ਯਾਤਰਾ ਚ ਹਿੱਸਾ ਲੈਣ ਲਈ ਰਵਾਨਾ ਹੋਵੇਗੀ। ਸ਼ੋਭਾ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਦ ਓਪਨ ਡੋਰ ਚਰਚ ਖੋਜੇਵਾਲਾ ਵਿਚ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਫਿਰ ਸੰਗਤ ਟਰੈਕਟਰ ਟਰਾਲੀਆਂ,ਗੱਡੀਆਂ, ਜੀਪਾਂ, ਮੋਟਰ ਸਾਈਕਲਾਂ, ਸਕੂਟਰਾਂ ਤੇ ਬੈਠਕੇ ਸ਼ੋਭਾ ਯਾਤਰਾ ਲਈ ਰਵਾਨਾ ਹੋਣਗੇ ਸ਼ੋਭਾ ਯਾਤਰਾ ਕਪੂਰਥਲਾ ਦੇ ਡੀਸੀ ਚੋਂਕ ਤੋਂ ਸ਼ੁਰੂ ਹੋਵੇਗੀ ਜਿੱਥੇ ਮੁੱਖ ਪਾਸਟਰ ਦਿਓਲ ਸਾਰੀ ਜਨਤਾ ਨੂੰ ਕ੍ਰਿਸਮਿਸ ਦੀ ਵਧਾਈ ਦਾ ਸੰਦੇਸ਼ ਦੇਣਗੇ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਜਨਤਾ ਨੂੰ ਪੈਗਾਮ ਦੇਣਗੇ ਉਪਰੰਤ ਸ਼ੋਭਾ ਯਾਤਰਾ ਦਾ ਆਗਾਜ਼ ਹੋਵੇਗਾ। 

Advertisements

ਡੀਸੀ ਚੋਂਕ ਤੋਂ ਅੱਗੇ ਵੱਖ ਵੱਖ ਇਲਾਕਿਆਂ ਚ ਵੱਡੇ ਪੱਧਰ ਤੇ ਸਮੂਹ ਮਸੀਹੀ ਪ੍ਰੇਮੀਆਂ ਦੇ ਸਹਿਯੋਗ ਨਾਲ ਕੱਢੀ ਜਾਵੇਗੀ ਸ਼ੋਭਾ ਯਾਤਰਾ ਦੌਰਾਨ ਸੰਗਤ ਲਈ ਜਗ੍ਹਾ ਜਗ੍ਹਾ ਵੱਖੋ ਵੱਖ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ। ਇਸ ਦੌਰਾਨ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਤੇ ਅਧਾਰਿਤ ਬਣੀ ਝਾਂਕੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਬਲਕਾਰ ਬਿੱਟੂ, ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ, ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਵਲੰਟੀਅਰਜ਼ ਆਦਿ ਹਾਜ਼ਿਰ ਸਨ। 

LEAVE A REPLY

Please enter your comment!
Please enter your name here