ਪੀ.ਐਚ.ਸੀ. ਚੱਕੋਵਾਲ ਵਿਖੇ ਵਿਸ਼ਵ ਮਧੂਮੇਹ ਜਾਗਰੂਕਤਾ ਦਿਵਸ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਬਲਾਕ ਪੀ.ਐਚ.ਸੀ. ਚੱਕੋਵਾਲ ਵਿਖੇ ਵਿਸ਼ਵ ਮਧੂਮੇਹ (ਸ਼ੂਗਰ) ਜਾਗਰੂਕਤਾ ਦਿਵਸ ਤਹਿਤ ਜਾਗਰੂਕਤਾ ਪ੍ਰੋਗਰਾਮ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਦੌਰਾਨ ਸ਼ੂਗਰ ਹੋਣ ਦੇ ਕਾਰਕ, ਲੱਛਣਾ ਅਤੇ ਬਚਾਅ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਜਾਗਰੂਕਤਾ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਵਾਰ-ਵਾਰ ਪਿਆਸ ਦਾ ਲੱਗਣਾ, ਛੇਤੀ ਹੋਣ ਵਾਲੀ ਥਕਾਨ, ਵਾਰ-ਵਾਰ ਪਿਸ਼ਾਬ ਆਉਣਾ, ਛੇਤੀ ਠੀਕ ਨਾਂ ਹੋਣ ਵਾਲਾ ਜਖ਼ਮ ਤੇ ਅੱਖਾਂ ਦਾ ਧੁੰਦਲਾਪਨ ਆਦਿ ਸ਼ੂਗਰ ਦੇ ਮੁੱਢਲੇ ਲੱਛਣ ਹਨ। ਜੇਕਰ ਸ਼ੂਗਰ ਦੀ ਬੀਮਾਰੀ ਤੇ ਕਾਬੂ ਨਾ ਪਾਇਆ ਜਾਵੇ ਤਾਂ ਮਨੁੱਖ ਅਧਰੰਗ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ, ਗੁਰਦਿਆਂ ਦੇ ਰੋਗ, ਚਿੱਟਾ ਮੋਤੀਆ ਤੇ ਹੱਥਾਂ ਅਤੇ ਪੈਰਾਂ ਵਿੱਚ ਸੁੰਨੇਪਨ ਦਾ ਸ਼ਿਕਾਰ ਹੋ ਸਕਦਾ ਹੈ।

Advertisements

ਇਸ ਤੋਂ ਬਚਾਅ ਲਈ ਮਨੁੱਖ ਨੂੰ ਰੋਜਾਨਾ ਘੱਟੋ ਘੱਟ 30 ਤੋਂ 45 ਮਿੰਟ ਦੀ ਸੈਰ ਕਰਨੀ ਚਾਹੀਦੀ ਹੈ, ਭਾਰ ਨੂੰ ਵੱਧਣ ਨਹੀਂ ਦੇਣਾ ਚਾਹੀਦਾ, ਤਲਿਆ ਹੋਇਆ ਤੇ ਫਾਸਟ ਫੂਡ, ਕੋਲਡ ਡਰਿੰਕਸ, ਮਿੱਠਾ ਪਦਾਰਥਾਂ ਤੋ ਪਰਹੇਜ ਕਰਨਾ ਚਾਹੀਦਾ ਹੈ। ਸਰੀਰਕ ਸਮਰਥਾ ਮੁਤਾਬਕ ਸਰੀਰਕ ਕਿਰਿਆਸ਼ੀਲਤਾ ਨੂੰ ਵਧਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਫਤੇ ਵਿੱਚ ਇੱਕ ਵਾਰ ਸ਼ੂਗਰ ਦੀ ਨਿਯਮਿਤ ਜਾਂਚ ਜਰੂਰ ਕਰਵਾ ਲੈਣੀ ਚਾਹੀਦੀ ਹੈ। ਬੀ.ਈ.ਈ. ਰਮਨਦੀਪ ਕੌਰ ਨੇ ਸੰਬੋਧਨ ਦੌਰਾਨ ਦੱਸਿਆ ਕਿ ਸ਼ੂਗਰ ਇੱਕ ਅਜਿਹੀ ਬੀਮਾਰੀ ਹੀ ਜੋ ਕਿ ਮਨੁੱਖੀ ਸਰੀਰ ਨੂੰ ਅੰਦਰੋ ਅੰਦਰ ਹੀ ਖੋਖਲਾ ਕਰ ਦਿੰਦੀ ਹੈ। ਇਸ ਲਈ ਸ਼ੂਗਰ ਤੋਂ ਬਚਾਅ ਲਈ ਪਰਹੇਜ ਬਹੁਤ ਲਾਜ਼ਮੀ ਹੈ। ਜੇਕਰ ਸਰੀਰ ਵਿੱਚ ਸੂਗਰ ਦੀ ਮਾਤਰਾ ਬਹੁਤ ਹੋ ਜਾਵੇ ਤਾਂ ਉਸ ਮਰੀਜ ਨੂੰ ਲਗਾਤਾਰ ਦਵਾਈ ਦੀ ਸੇਵਨ ਕਰਨਾ ਚਾਹੀਦਾ ਹੈ ਅਤੇ ਦਵਾਈ ਦੇ ਨਾਲ ਹੀ ਉਪਰੋਕਤ ਦੱਸੇ ਗਏ ਪਰਹੇਜ ਵੀ ਕਰਨੇ ਚਾਹੀਦੇ ਹਨ।

ਇਸਦੇ ਨਾਲ ਹੀ ਲਗਾਤਾਰ ਸ਼ੂਗਰ ਦੀ ਨਿਯਮਿਤ ਜਾਂਚ ਵੀ ਕਰਾਉਣੀ ਚਾਹੀਦੀ ਹੈ। ਸ਼ੂਗਰ ਤੋਂ ਬਚਾਅ ਬਾਰੇ ਉਹਨਾਂ ਦੱਸਿਆ ਕਿ ਬੇਕਰੀ ਪਦਾਰਥਾਂ ਦੀ ਬਜਾਏ ਫਲਾਂ ਅਤੇ ਹਰੀ ਪੱਤੇਦਾਰ ਸਬਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਦੇ ਭੋਜਨ ਵਿੱਚ ਨਾਸ਼ਤਾ ਜਰੂਰ ਕਰਨਾ ਚਾਹੀਦਾ ਹੈ ਅਤੇ ਲੋੜ ਅਨੁਸਾਰ ਤਿੰਨ ਸਮੇਂ ਦਾ ਭੋਜਨ ਨਿਯਮਿਤ ਰੂਪ ਵਿੱਚ ਲੈਣਾ ਚਾਹੀਦਾ ਹੈ। ਇਸਤੋਂ ਇਲਾਵਾ ਜੇਕਰ ਉਕਤ ਲੱਛਣਾਂ ਵਿੱਚੋਂ ਕਿਸੇ ਲੱਛਣ ਬਾਰੇ ਕੋਈ ਸ਼ੱਕ ਹੋਵੇ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਸ਼ੂਗਰ ਦੀ ਜਾਂਚ ਕਰਾਉਣੀ ਚਾਹੀਦੀ ਹੈ। ਪ੍ਰੋਗਰਾਮ ਵਿੱਚ ਡੈਂਟਲ ਸਰਜਨ ਡਾ. ਸੁਰਿੰਦਰ ਕੁਮਾਰ, ਡਾ. ਅਵਤਾਰ ਸਿੰਘ, ਅਪਥੈਲਮਿਕ ਅਫ਼ਸਰ ਸ਼ਾਮ ਸੁੰਦਰ, ਰਮਨਦੀਪ ਕੌਰ ਬੀ.ਈ.ਈ., ਮਨਜੀਤ ਸਿੰਘ ਹੈਲਥ ਇੰਸਪੈਕਟਰ, ਇੰਦਰਜੀਤ ਵਿਰਦੀ, ਪਰਮਪ੍ਰੀਤਪਾਲ ਕੌਰ, ਹਰਦਿਆਲ ਸ਼ਾਮਿਲ  ਹੋਏ।

LEAVE A REPLY

Please enter your comment!
Please enter your name here