ਸਿਹਤ ਵਿਭਾਗ ਨੇ ਨਵਜਾਤ ਬੱਚੋ ਦੀ ਦੇਖਭਾਲ ਸਬੰਧੀ ਕੀਤੀ ਕੌਮੀ ਨਵਜਾਤ ਸ਼ਿਸ਼ੂ ਹਫਤੇ ਦੀ ਸ਼ੁਰੂਆਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵ ਜੰਮ ਬੱਚੋ ਦੀ ਦੇਖ ਭਾਲ ਕਰਨ ਸਬੰਧੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੌਮੀ ਨਵਜਾਤ ਸ਼ਿਸ਼ੂ ਹਫਤੇ ਦੀ ਸ਼ੁਰੂਆਤ ਜਿਲਾਂ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੋਕੇ ਸੀਨੀਅਰ ਮੈਡੀਕਲ ਅਫਸਰ  ਬਲਦੇਵ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਅਮਨਦੀਪ ਸਿੰਘ ਬੀ.ਸੀ.ਸੀ ਤੇ ਸੁਰਿੰਦਰ ਵਾਲੀਆਂ, ਹਰਿੰਦਰ ਕੋਰ  ਤੇ ਗੁਰਵਿੰਦਰ ਸਿੰਘ ਵੀ ਹਜਾਰ ਸੀ ।

Advertisements

ਇਸ ਮੋਕੇ ਡਾ ਰਜਿੰਦਰ ਰਾਜ ਨੇ  ਘਰ ਵਿੱਚ  ਨਵਜਾਤ ਬੱਚੇ ਦੀ ਦੇਖ ਬਾਲ ਕਰਨ ਸੰਬੰਧੀ  ਦੱਸਦਿਆ ਕਿਹਾ ਕਿ ਨਵ ਜੰਮੇ ਬੱਚੇ ਨੂੰ ਹਮੇਸ਼ਾ ਸਾਫ ਕੱਪੜਿਆਂ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ । ਬੱਚੇ ਨੂੰ ਕੋਈ ਗੁੜਤੀ ਆਦਿ ਨਾ ਦਿਤੀ ਜਾਵੇ । ਜਨਮ ਦੇ ਬਆਦ ਬੱਚੇ ਨੂੰ ਕੇਵਲ ਮਾਂ ਦਾ ਪਹਿਲਾਂ ਗਾੜਾਂ ਪੀਲਾ ਦੁੱਧ ਪਿਲਾਉਣਾ ਚਾਹੀਦਾ ਹੈ । ਉਹਨਾਂ ਨੇ ਦੱਸਿਆ ਕਿ ਆਮ ਤੋਰ ਦੇਖਣ ਵਿੱਚ ਆਉਦਾ ਕਿ ਨਵ ਜੰਮੇ ਬੱਚੇ ਨੂੰ ਰਿਸ਼ਤੇਦਾਰ ਅਤੇ ਹੋਰ ਸਾਕ ਸਬੰਧੀਆਂ ਬੱਚੇ ਨੂੰ ਚੁੱਕਣ ਜਾਂ ਹੱਥ ਲਗਾਉਣ ਲੱਗ ਜਾਦੇ ਹਨ, ਜਿਸ ਨਾਲ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ । ਉਹਨਾਂ ਦੱਸਿਆ ਕਿ ਇਹ ਹਫਤਾਂ ਨੰਵਬਰ 15 ਤੇ 21  ਨੰਵਬਰ ਤੱਕ ਜਿਲੇ ਦੇ ਸਮੂਹ ਸਿਹਤ ਸੰਸਥਾਵਾਂ ਤੇ ਮਨਾਇਆ ਜਾ ਰਿਹਾ ਹੈ ਜਿਥੇ ਸਬ ਸੈਟਰ ਤੇ ਤਾਇਨਾਤ ਪੈਰਾ ਮੈਡੀਕਲ ਅਮਲਾ ਲੋਕਾਂ  ਨੂੰ ਗਰ ਵਿੱਚ ਨਵਜਾਤ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ ।

ਇਸ ਮੋਕੇ ਬੱਚਿਆਂ ਦੇ ਮਾਹਰ ਡਾ ਪ੍ਰਦੀਪ ਭਾਟੀਆ ਅਤੇ ਡਾ ਹਰਨੂਰਜੀਤ ਕੋਰ ਨੇ ਦੱਸਿਆ ਕਿ ਨਵਜੰਮੇ ਬੱਚੇ ਦੀ ਸੂੰਪਰਣ ਸੰਭਾਲ ਲਈ ਹਰ ਗਰਭਵਤੀ ਔਰਤਾਂ ਸੰਸਥਾਂ ਵਿੱਚ ਹੀ ਕਰਵਾਉਣਾ ਚਾਹੀਦਾ ਹੈ । ਬੱਚੇ ਨੂੰ ਜਨਮ ਤੋ 24 ਘੰਟੇ ਦੇ ਅੰਦਰ ਅੰਦਰ 0 ਡੋਜ ਪੋਲੀਉ , ਹੈਪਾਟਾਇਸ ਬੀ ਅਤੇ ਬੀ.ਸੀ.ਜੀ. ਦਾ ਟੀਕਾ ਜਰੂਰ ਲਗਾਇਆ ਜਾਵੇ। ਨਵ ਜੰਮੇ ਬੱਚੇ ਨੂੰ ਠੰਡ ਤੋ ਬਚਾਉਣ ਲਈ ਪੂਰੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ । ਨਵ ਜੰਮੇ ਬੱਚੇ ਵਿੱਚ ਖਤਰੇ ਚਿੰਨਾਂ ਬਾਰੇ ਦੱਸਿਦਿਆ ਕਿ ਬੱਚੇ ਦੁਆਰਾ ਦੁੱਧ ਨਾ ਪੀਂਣਾ, ਜਿਆਦਾ ਸਾਉਣਾ, ਛੂਹਣ ਤੇ ਠੰਡਾ ਲੱਗਣਾ, ਪੇਟ ਅਫਰਨਾ,  ਜਿਆਦਾ ਰੋਣਾ,  ਸਾਹ ਲੈਣ ਵਿੱਚ ਔਖ ਜਾ ਤੇਜ ਸਾਹ ਲੈਣਾ, ਚਮੜੀ ਦਾ ਰੰਗ ਪੀਲਾ ਪੈਣਾ ਅਤੇ ਲਗਾਤਾਰ ਉਲਟੀਆਂ ਆਉਣਾ ਆਦਿ ਮੁੱਖ ਲੱਛਣ  ਹਨ।  ਉਹਨਾਂ ਕਿਹਾ ਕਿ ਜੇਕਰ ਦੱਸੇ ਗਏ ਅਜਿਹੇ ਕੋਈ ਚਿੰਨ ਬੱਚੇ ਵਿੱਚ ਨਜਰ ਆਉਦੇ ਹਨ ਤਾਂ ਬੱਚੇ ਨੂੰ ਤੁਰੰਤ ਨੇੜੇ ਸਿਹਤ ਕੇਦਰ ਵਿੱਚ ਲਾ ਕੇ ਜਾਉ ।

LEAVE A REPLY

Please enter your comment!
Please enter your name here