38 ਗ੍ਰਾਮ ਹੈਰੋਇਨ ਸਮੇਤ ਨਸ਼ਾ ਸਮੱਗਲਰ ਗ੍ਰਿਫਤਾਰ, ਹੁੱਲੜਬਾਜ਼ੀ ਅਤੇ ਝਗੜਾ ਕਰਨ ਦੇ ਦੋਸ਼ ‘ਚ 9 ਨੌਜਵਾਨ ਫੜੇ 

ਕਪੂਰਥਲਾ (ਦ ਸਟੈਲਰ ਨਿਊਜ਼)। ਬੀਤੇ ਦਿਨੀਂ ਫਗਵਾੜਾ ਵਿਖੇ ਚੋਰੀ ਹੋਈ ਕਰੋਲਾ ਕਾਰ ਦੇ ਮਾਮਲੇ ਨੂੰ ਹਲ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰਦਿਆਂ ਗੱਡੀ ਬਰਾਮਦ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਫਗਵਾੜਾ ਵਿਖੇ ਇੱਕ ਨਸ਼ਾ ਸਮੱਗਲਰ ਨੂੰ ਵੀ 38 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ. ਵਤਸਲਾ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 15 ਦਸੰਬਰ ਦੀ ਰਾਤ ਨੂੰ ਕਰੀਬ 9:30 ਵਜੇ ਫਗਵਾੜਾ ਨਿਵਾਸੀ ਤਰਲੋਚਨ ਸਿੰਘ ਆਪਣੀ ਕਰੋਲਾ ਕਾਰ ਰਾਹੀਂ ਬਾਜਾਰ ‘ਚ ਖਰੀਦੋ-ਫਰੋਖਤ ਲਈ ਗਿਆ ਸੀ ਅਤੇ ਜਦੋਂ ਉਹ ਆਪਣੀ ਪਾਰਕ ਕੀਤੀ ਗੱਡੀ ਵਾਲੀ ਥਾਂ ‘ਤੇ ਪਹੁੰਚਿਆ ਤਾਂ ਉਸ ਦੀ ਗੱਡੀ ਉਥੋਂ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਫਗਵਾੜਾ ‘ਚ ਮਾਮਲਾ ਦਰਜ ਕਰਕੇ ਐਸ.ਪੀ ਫਗਵਾੜਾ ਗੁਰਪ੍ਰੀਤ ਸਿੰਘ, ਡੀ.ਐਸ.ਪੀ. ਜਸਪ੍ਰੀਤ ਸਿੰਘ, ਐਸ.ਐਚ.ਓ ਗੌਰਵ ਧੀਰ,ਅਤੇ ਨਾਰਕੋਟਿਕ ਸੈਲ ਦੇ ਬਿਸਮਨ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀਆਂ ਤਿਆਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। 
ਐਸ.ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਵੱਖ-ਵੱਖ ਤਕਨੀਕੀ ਅਤੇ ਵਿਗਿਆਨਿਕ ਪੱਖਾਂ ਤੋਂ ਜਾਂਚ ਦੌਰਾਨ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਦੋਸ਼ੀ ਇੰਦਰਜੀਤ ਉਰਫ ਇੰਦਰ ਵਾਸੀ ਰਾਮਪੁਰਾ ਥਾਣਾ ਰਾਮਪੁਰਾ ਫੂਲ ਜਿਲਾ ਬਠਿੰਡਾ ਹਾਲ ਵਾਸੀ ਮੁਹੱਲਾ ਭਗਤਪੁਰਾ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਕਾਬੂ ਕੀਤਾ ਗਿਆ। ਉਨ੍ਹਾ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਨੂੰ ਸਮੇਤ ਗੱਡੀ ਗ੍ਰਿਫਤਾਰ ਕੀਤਾ ਗਿਆ ਅਤੇ ਉਸਦਾ ਰਿਮਾਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਇੰਦਰਜੀਤ ਨੇ ਮੁੱਢਲੀ ਤਫਤੀਸ਼ ਵਿੱਚ ਖੁਲਾਸਾ ਕੀਤਾ ਕਿ ਉਸ ਨੇ 15 ਦਸੰਬਰ ਨੂੰ ਬੱਸ ਸਟੈਂਡ ਦੇ ਸਾਹਮਣੇ ਫਲਾਈ ਓਵਰ ਦੇ ਥੱਲੇ ਖੜੀ ਗੱਡੀ ਸਵਿਫਟ ਦਾ ਸ਼ੀਸ਼ਾ ਤੋੜ ਕੇ 35,000/- ਰੁਪਏ ਤੇ ਹੋਰ ਸਮਾਨ ਚੋਰੀ ਕੀਤਾ ਸੀ ਜਿਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਤਹਿਤ ਥਾਣਾ ਸਿਟੀ ਫਗਵਾੜਾ ਦੇ ਏ.ਐਸ.ਆਈ.ਦਰਸ਼ਨ ਸਿੰਘ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਨੇੜੇ ਪਾਣੀ ਵਾਲੀ ਟੈਂਕੀ ਬਾਬਾ ਗਧੀਆ ਤੋ ਹਰਪ੍ਰੀਤ ਸਿੰਘ ਉਰਫ ਸੀਟੂ ਵਾਸੀ ਖਲਵਾੜਾ ਗੇਟ ਨੂੰ ਸ਼ੱਕ ਦੀ ਬਿਨਾ ‘ਤੇ ਕਾਬੂ ਕਰਕੇ ਉਸਦੇ ਸੁੱਟੇ ਲਿਫਾਫੇ ਵਿੱਚੋ 38 ਗ੍ਰਾਮ ਹੈਰੋਇਨ ਸਮੇਤ ਇਲੈਕਟ੍ਰੋਨਿਕ ਕੰਡਾ ਬਰਾਮਦ ਹੋਣ ‘ਤੇ ਮੁੱਕਦਮਾ ਨੰਬਰ 247 ਮਿਤੀ 19.12.2023 ਅ/ਧ 21-61-85 ਐਨ.ਡੀ.ਪੀ.ਐਸ.ਐਕਟ ਦਰਜ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਰਾਵਲਪਿੰਡੀ ਹੇਠ ਪੈਂਦੇ ਇਲਾਕੇ ਵਿੱਚ ਬਣੀ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਹੁਲੜਬਾਜ਼ੀ,ਝਗੜਾ ਆਦਿ ਕਰਨ ਦੇ ਦੋਸ਼ ਵਿੱਚ 9 ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।  

LEAVE A REPLY

Please enter your comment!
Please enter your name here