ਦ ਓਪਨ ਡੋਰ ਚਰਚ ਖੋਜੇਵਾਲਾ ਤੋਂ 32 ਵੀਂ ਸ਼ੋਭਾ ਯਾਤਰਾ ਅੱਜ ਹੋਵੇਗੀ ਰਵਾਨਾ: ਪਾਸਟਰ ਹਰਪ੍ਰੀਤ ਦਿਓਲ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਦੇ ਸੰਬੰਧ ਚ ਹਰ ਸਾਲ ਦੀ ਤਰਾਹ ਇਸ ਸਾਲ ਵੀ 32 ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਮੂਹ ਮਸੀਹੀ ਭਾਈਚਾਰੇ ਦੇ ਸਹਿਯੋਗ ਨਾਲ 21 ਦਿਸੰਬਰ ਦਿਨ ਵੀਰਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਤੋਂ ਸੰਗਤਾਂ ਦੀ ਭਾਰੀ ਗਿਣਤੀ ਨਾਲ ਸ਼ੋਭਾ ਯਾਤਰਾ ਕਪੂਰਥਲਾ ਲਈ ਰਵਾਨਾ ਹੋਵੇਗੀ। ਸ਼ੋਭਾ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਦ ਓਪਨ ਡੋਰ ਚਰਚ ਖੋਜੇਵਾਲਾ ਵਿਚ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਫਿਰ ਸੰਗਤ ਟਰੈਕਟਰ ਟਰਾਲੀਆਂ,ਗੱਡੀਆਂ,ਜੀਪਾਂ,ਮੋਟਰ ਸਾਈਕਲਾਂ, ਸਕੂਟਰਾਂ ਤੇ ਬੈਠਕੇ ਸ਼ੋਭਾ ਯਾਤਰਾ ਲਈ ਰਵਾਨਾ ਹੋਣਗੇ।

Advertisements

ਸ਼ੋਭਾ ਯਾਤਰਾ ਕਪੂਰਥਲਾ ਦੇ ਡੀਸੀ ਚੋਂਕ ਤੋਂ ਸ਼ੁਰੂ ਹੋਵੇਗੀ ਜਿੱਥੇ ਮੁੱਖ ਪਾਸਟਰ ਦਿਓਲ ਸਮੂਹ ਮਾਨਵਤਾ ਪ੍ਰੇਮੀਆਂ ਨੂੰ ਕ੍ਰਿਸਮਿਸ ਦੀ ਵਧਾਈ ਦਾ ਸੰਦੇਸ਼ ਦੇਣਗੇ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਜਨਤਾ ਨੂੰ ਪੈਗਾਮ ਦੇਣਗੇ ਉਪਰੰਤ ਸ਼ੋਭਾ ਯਾਤਰਾ ਦਾ ਆਗਾਜ਼ ਹੋਵੇਗਾ ਡੀਸੀ ਚੋਂਕ ਤੋਂ ਅੱਗੇ ਵੱਖ ਵੱਖ ਇਲਾਕਿਆਂ ਚ ਵੱਡੇ ਪੱਧਰ ਤੇ ਸਮੂਹ ਮਸੀਹੀ ਪ੍ਰੇਮੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਸ਼ੋਭਾ ਯਾਤਰਾ ਦੌਰਾਨ ਸੰਗਤ ਲਈ ਜਗ੍ਹਾ-ਜਗ੍ਹਾ ਵੱਖੋ ਵੱਖ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ। ਇਸ ਦੌਰਾਨ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਤੇ ਅਧਾਰਿਤ ਬਣੀ ਝਾਂਕੀਆਂ, ਹਾਥੀ, ਘੋੜੇ, ਅਤੇ ਉਠਾਂ ਨਾਲ ਸੰਗਤਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ। ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪ੍ਰਧਾਨ ਸੰਧਾਵਾਲੀਆ, ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਬਲਕਾਰ ਬਿੱਟੂ, ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਵਲੰਟੀਅਰਜ਼ ਹਾਜ਼ਿਰ ਸਨ।

LEAVE A REPLY

Please enter your comment!
Please enter your name here