ਕੁਪਵਾੜਾ ‘ਚ ਅੱਤਿਵਾਦੀਆਂ ਨਾਲ ਮੁਕਾਬਲਾ ਕਰਨ ਵਾਲੇ ਲੈਫਟੀਨੈਂਟ ਕਰਨਲ ਕਰਨਬੀਰ ਨੇ ਦੁਨੀਆਂ ਨੇ ਆਖੀ ਅਲਵਿਦਾ

ਕੁਪਵਾੜਾ (ਦ ਸਟੈਲਰ ਨਿਊਜ਼), ਪਲਕ। ਕੁਪਵਾੜਾ ਵਿੱਚ ਅੱਤਿਵਾਦੀਆਂ ਨਾਲ ਮੁਕਾਬਲਾ ਕਰਨ ਵਾਲੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਮਿਲਟਰੀ ਹਸਪਤਾਲ ਜਲੰਧਰ ਵਿਚ ਆਖਰੀ ਸਾਹ ਲਿਆ। ਦੱਸ ਦਈਏ ਕਿ ਕਰਨਲ 2015 ਵਿਚ ਅੱਤਿਵਾਦੀਆਂ ਨਾਲ ਲੜਾਈ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਅੱਠ ਸਾਲਾਂ ਤੋਂ ਕੋਮਾ ਵਿਚ ਸਨ। ਉਨ੍ਹਾਂ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 25 ਨਵੰਬਰ 2015 ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹਾਜੀ ਨਾਕਾ ਪਿੰਡ ਵਿਚ ਇਕ ਝੌਂਪੜੀ ਵਿਚ ਛੁੱਪੇ ਇਕ ਅਤਿਵਾਦੀ ਨੇ ਕੰਟਰੋਲ ਰੇਖਾ ਦੇ ਨੇੜੇ, ਉਸ ਉੱਤੇ ਗੋਲੀਬਾਰੀ ਕੀਤੀ, ਲੈਫਟੀਨੈਂਟ ਕਰਨਲ ਨੱਟ ਦੇ ਚਿਹਰੇ, ਖਾਸ ਕਰਕੇ ਹੇਠਲੇ ਜਬਾੜੇ ਵਿਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਪਹਿਲਾਂ ਸ੍ਰੀਨਗਰ ਦੇ ਮਿਲਟਰੀ ਹਸਪਤਾਲ ਅਤੇ ਬਾਅਦ ਵਿਚ ਨਵੀਂ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਸਰਜਰੀ ਕੀਤੀ। ਲੈਫਟੀਨੈਂਟ ਕਰਨਲ ਨੱਟ ਦਾ ਪਰਿਵਾਰ ਮੂਲ ਰੂਪ ਵਿਚ ਬਟਾਲਾ ਨੇੜੇ ਪਿੰਡ ਢਡਿਆਲਾ ਨੱਟ ਦਾ ਰਹਿਣ ਵਾਲਾ ਹੈ।

Advertisements

LEAVE A REPLY

Please enter your comment!
Please enter your name here