ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਓਵੈਸੀ: ਓਮਕਾਰ ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦੇਸ਼ ਵਿੱਚ ਮਸਜਿਦਾਂ ਨੂੰ ਅਬਾਦ  ਰੱਖਣ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੀ ਅਪੀਲ ਤੇ ਬੁੱਧਵਾਰ ਨੂੰ ਪ੍ਰਤੀਕਿਰਿਆ ਦਿੰਦਿਆਂ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਦੇਸ਼ ਨੂੰ ਇਸ ਵਿੱਚ ਕੋਈ ਦਿੱਕਤ ਜਾਂ ਇਤਰਾਜ਼ ਨਹੀਂ ਹੈ ਕਿਉਂਕਿ ਹਿੰਦੂ ਧਰਮ ਦੂਸਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਂਦਾ ਹੈ। ਪਰ ਓਵੈਸੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਨੂੰ  ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਉਹ ਕਰ ਰਿਹਾ ਹੈ ਜੋ ਉਨ੍ਹਾਂਨੂੰ ਬਿਹਤਰ ਕਰਨਾ ਆਉਂਦਾ ਹੈ ਅਤੇ ਉਹ ਹੈ ਲੋਕਾਂ ਨੂੰ ਆਪਸ ਵਿੱਚ  ਲੜਾਉਣਾ ਚਾਹੁੰਦਾ ਹੈ। 2020 ਵਿੱਚ ਸਕੱਤਰੇਤ ਬਣਾਉਣ ਲਈ ਹੈਦਰਾਬਾਦ ਚ ਦੋ ਮਸਜਿਦਾਂ, ਮਸਜਿਦ-ਏ-ਮੁਹੰਮਦੀ ਅਤੇ ਮਸਜਿਦ-ਏ-ਹਾਸ਼ਮੀ ਢਾਹ ਦਿੱਤੀ ਗਈ ਸੀ, ਪਰ ਉਸ ਸਮੇਂ ਦੇ ਸੰਸਦ ਮੈਂਬਰ ਓਵੈਸੀ ਨੇ ਇਕ ਵੀ ਸ਼ਬਦ ਨਹੀਂ ਕਿਹਾ,ਉਸ ਸ਼ਮੇ ਓਵੈਸੀ ਨੇ ਸਵਾਲ ਕਿਉਂ ਨਹੀਂ ਉਠਾਇਆ।

Advertisements

ਫਿਰ ਮਸਜਿਦਾਂ ਨੂੰ ਢਾਹਿਆ ਗਿਆ,ਉਦੋਂ ਮਸਜਿਦਾਂ ਦੀ ਯਾਦ ਨਹੀਂ ਆਈ। ਕਾਲੀਆ ਨੇ ਓਵੈਸੀ ਤੇ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਉਨ੍ਹਾਂਦੇ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਹਿੰਦੂ ਧਰਮ ਜਾਂ ਸਨਾਤਨ ਧਰਮ ਕਿਸੇ ਦੀ ਆਸਥਾ ਤੇ ਟਿੱਪਣੀ ਨਹੀਂ ਕਰਦਾ ਹੈ। ਸਾਨੂੰ ਮਸਜਿਦਾਂ ਨੂੰ ਅਬਾਦੀ ਰੱਖਣ ਚ ਕੋਈ ਦਿੱਕਤ ਜਾਂ ਇਤਰਾਜ਼ ਨਹੀਂ ਹੈ।ਪਰ ਜਿੱਥੇ ਰਾਮਲਾਲ ਦਾ ਜਨਮ ਹੋਇਆ ਸੀ, ਉੱਥੇ ਜ਼ਬਰਦਸਤੀ ਮਸਜਿਦ ਬਣਾਈ ਗਈ ਸੀ। ਇਹ ਇਤਿਹਾਸ ਵਿੱਚ ਸਾਬਤ ਹੋ ਚੁੱਕਾ ਹੈ। ਸੁਪਰੀਮ ਕੋਰਟ ਦਾ ਫੈਸਲਾ ਹੀ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕਹਿੰਦੇ ਹਨ ਕਿ ਆਬਾਦ ਰੱਖੋ ਤਾਂ ਅਸੀਂ ਖੁਸ਼ ਹਾਂ। ਆਬਾਦ ਰੱਖਣ ਵਿੱਚ ਕਿੱਥੇ ਮਨਾ ਹੈ। ਪਰ ਇਸ ਦੇ ਨਾਲ ਹੀ ਕਾਲੀਆ ਨੇ ਅਸਦੁਦੀਨ ਓਵੈਸੀ ਨੂੰ ਆਪਣੀ ਦੇਸ਼-ਵਿਰੋਧੀ ਅਤੇ ਹਿੰਦੂ ਵਿਰੋਧੀ ਸੋਚ ਨੂੰ ਤਿਆਗਣ  ਜਾਂ ਪਾਕਿਸਤਾਨ ਚੱਲੇ ਜਾਣ ਦੀ ਸਲਾਹ ਦਿੱਤੀ।

LEAVE A REPLY

Please enter your comment!
Please enter your name here