20 ਦਿਨਾਂ ਬਾਅਦ ਰਾਵੀ ਦਰਿਆ ਵਿੱਚੋਂ ਹੋਈ ਲਾਸ਼ ਬਰਾਮਦ

ਪਠਾਨਕੋਟ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਠਾਨਕੋਟ ਵਿੱਚ 20 ਦਿਨਾਂ ਬਾਅਦ ਚੰਬਾ-ਭਰਮੌਰ ਹਾਈਵੇ ਤੇ ਰਾਵੀ ਦਰਿਆ ਵਿੱਚੋਂ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅਭਿਮਨਿਊ ਭਨੋਟ ਹਿਮਾਚਲ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਮਨਿਊ ਲੂਨਾ ਦੇ ਇੱਕ ਫੂਡ ਕੈਫੇ ਵਿੱਚ ਕੰਮ ਕਰਦਾ ਸੀ ਅਤੇ ਉਹ 16 ਨਵੰਬਰ ਨੂੰ ਲਾਪਤਾ ਹੋ ਗਿਆ ਸੀ, ਤੇ ਉਸਦੀ ਲਾਸ਼ 20 ਦਿਨ ਬਾਅਦ ਭਰਮੌਰ ਹਾਈਵੇਅ ਤੇ ਰਾਵੀ ਦਰਿਆ ਵਿੱਚੋ ਬਰਾਮਦ ਹੋਈ ਹੈ।

Advertisements

ਉਸਦੇ ਭਰਾ ਨੇ ਦੱਸਿਆ ਕਿ ਉਸਨੂੰ ਅਭਿਮਨਿਊ ਦਾ ਫੋਨ ਆਇਆ ਸੀ ਕਿ 14 ਵਿਅਕਤੀ ਕੈਫੇ ਵਿੱਚ ਆਏ ਅਤੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਹ ਆਪਣੀ ਜਾਨ ਬਚਾਉਣ ਲਈ ਉੱੱਥੋ ਭੱਜ ਕੇ ਇੱਕ ਸੜਕ ਤੇ ਆ ਗਿਆ ਤੇ ਅਚਾਨਕ ਉਸਦਾ ਫੋਨ ਬੰਦ ਹੋ ਗਿਆ। ਪੁਲਿਸ ਨੇ ਫੂਡ ਕੈਫੇ ਦੇ ਮਾਲਕ ਸਮੇਤ 15 ਲੋਕਾਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here