
ਫਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫਿਰੋਜ਼ਪੁਰ ਦੀ ਕੇਂਦਰੀ ਜੇਲ ਵਿੱਚ ਤਲਾਸ਼ੀ ਦੌਰਾਨ 11 ਮੋਬਾਇਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ ਅਧਿਕਾਰੀਆਂ ਵੱਲੋਂ ਜੇਲ ਦੀ ਤਲਾਸ਼ੀ ਦੌਰਾਨ ਬਲਾਕ ਨੰਬਰ 1 ਬੈਰਕ ਨੰਬਰ 4 ਵਿਚੋਂ 4 ਮੋਬਾਈਲ ਫੋਨ ਕੀਪੈਡ, 1 ਆਈ ਫੋਨ ਮੋਬਾਈਲ, 6 ਟੱਚ ਸਕਰੀਨ ਮੋਬਾਈਲ, 4 ਡਾਟਾ ਕੇਬਲ, 4 ਚਾਰਜਰ, 326 ਨਸ਼ੀਲੇ ਕੈਪਸੂਲ, 8 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ।

ਜੇਲ ਅਧਿਕਾਰੀਆਂ ਨੇ ਕੈਦੀ ਗੁਰਵਿੰਦਰ ਸਿੰਘ ਅਤੇ ਹੋਰ ਨਾਮਾਲੂਮ ਵਿਅਕਤੀਆਂ ਖਿਲਾਫ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












