ਲੜਾਈ ਛੁਡਾਉਣ ਗਏ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਵਿੱਚ ਦੋ ਦੁਕਾਨਦਾਰਾ ਵਿੱਚ ਲੜਾਈ ਹੋ ਗਈ, ਜਦੋ ਤੀਜਾ ਦੁਕਾਨਦਾਰ ਉਹਨਾਂ ਨੂੰ ਰੋਕਣ ਲਈ ਆਇਆ ਤਾਂ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।ਮ੍ਰਿਤਕ ਦੀ ਪਹਿਚਾਣ ਸੁਨੀਲ ਵਾਸੀ ਧਨਾਸ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਤੇ ਕੰਮ ਕਰਨ ਵਾਲੇ ਰਾਹੁਲ ਦੀ ਕਿਸੇ ਹੋਰ ਦੁਕਾਨ ਮਾਲਕ ਨਾਲ ਲੜਾਈ ਹੋ ਗਈ, ਤੇ ਦੁਕਾਨ ਦੇ ਕਰਮਚਾਰੀ ਨੇ ਰਾਹੁਲ ਤੋਂ ਬਦਲਾ ਲੈਣ ਲਈ ਬਾਹਰੋਂ ਕੁੱਝ ਨੌਜਵਾਨਾਂ ਨੂੰ ਬੁਲਾਇਆ, ਤੇ ਨੌਜਵਾਨਾਂ ਨੇ ਰਾਹੁਲ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

Advertisements

ਇਹ ਦੇਖ ਕੇ ਸੁਨੀਲ ਨੇ ਉਸਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਤੇ ਬਦਮਾਸ਼ ਨੇ ਗੁੱਸੇ ਵਿੱਚ ਆ ਕੇ ਸੁਨੀਲ ਤੇ ਚਾਕੂ ਨਾਲ ਹਮਲਾ ਕਰ ਦਿੱਤਾ।ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸੁਨੀਲ ਨੂੰ ਹਸਪਤਾਲ ਦਾਖਲ ਕਰਵਾਇਆ, ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here