ਤੇਜ਼ ਰਫ਼ਤਾਰ ਗੱਡੀ ਨੇ ਸਕੂਟਰੀ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਮੌਤ

ਬੁਲੋਬਾਲ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਬੁਲੋਬਾਲ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੀ ਸੂਚਨਾ ਮਿਲੀ ਹੈ। ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਗੱਡੀ ਨੇ ਸਕੂਟਰੀ ਸਵਾਰ ਨੌਜਵਾਰ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਦਿੰਦੇ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸੁਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਖੰਡਿਆਲਾ ਸੈਣੀਆ ਨੇ ਸ਼ਿਕਾਇਤ ਦਰਜ਼ ਕਰਵਾਈ ਹੈ। ਉਨ੍ਹਾਂ ਦੱਸਿਆ ਕਿ 09-01-2024 ਨੂੰ ਕਰੀਬ 5 ਵਜੇ ਉਹ ਆਪਣੇ ਭਤੀਜੇ ਬਲਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਮੋਟਰਸਾਈਕਲ ਤੇ ਬੈਠ ਕੇ ਅੱਡਾ ਸਰਾ ਤੋਂ ਆਪਣੇ ਪਿੰਡ ਨੂੰ ਆਉਣ ਲੱਗਾ ਸੀ ਤੇ ਉੱਥੇ ਅੱਡਾ ਸਰਾ ਤੇ ਉਸਦਾ ਲੜਕਾ ਮਨਜੋਤ ਸਿੰਘ ਉਰਫ ਬਾਬੂ ਆਪਣੀ ਸਕੂਟਰੀ ਮੈਸਟਰੋ ਤੇ ਸਵਾਰ ਅੱਗੇ ਜਾ ਰਿਹਾ ਸੀ ਤੇ ਜਦੋਂ ਪੈਟਰੋਲ ਪੰਪ ਸਾਹਮਣੇ ਪਹੁੰਚੇ ਤਾਂ ਹੁਸ਼ਿਆਰਪੁਰ ਤੋਂ ਇੱਕ ਕਾਰ ਨੰਬਰੀ ਪੀਬੀ 30 ਐਨ 5051 ਰੰਗ ਚਿੱਟਾ ਮਾਰਕਾ ਬੜੀ ਤੇਜ਼ੀ ਨਾਲ ਬਿਨਾਂ ਹਾਰਨ ਦਿੱਤੇ ਗਲਤ ਪਾਸੋਂ ਆ ਰਿਹਾ ਸੀ। ਜਿਸ ਨੇ ਗਲਤ ਸਾਇਡ ਤੋਂ ਲਿਆ ਕੇ ਉਸਦੇ ਲੜਕੇ ਮਨਜੋਤ ਸਿੰਘ ਵਿੱਚ ਲਿਆ ਕੇ ਮਾਰੀ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਸੁਰਿੰਦਰ ਸਿੰਘ ਦੇ ਪੁੱਛਣ ਤੇ ਗੱਡੀ ਚਾਲਕ ਨੇ ਆਪਣਾ ਨਾਮ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਹਰਵਿੰਦਰਪਾਲ ਵਾਸੀ ਕੰਧਾਲਾ ਜੱਟਾ ਥਾਣਾ ਟਾਂਡਾ ਦੱਸਿਆ। ਜਿਸ ਤੇ 379-ਬੀ, 511 ਭ.ਦ. ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here