ਨੋਇਡਾ ਵਿੱਚ ਕ੍ਰਿਕਟ ਦਾ ਮੈਚ ਖੇਡ ਰਹੇ ਨੌਜ਼ਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਨੋਇਡਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਨੋਇਡਾ ਵਿੱਚ ਕ੍ਰਿਕਟ ਦਾ ਮੈਚ ਖੇਡ ਰਹੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਵਿਕਾਸ ਨੇਗੀ ਉਮਰ 34 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਨੋਇਡਾ ਵਿੱਚ ਕਾਰਪੋਰੇਟ ਲੀਗ ਮੈਚ ਖੇਡ ਰਿਹਾ ਸੀ, ਨੋਇਡਾ ਵਿੱਚ ਕਾਰਪੋਰੇਟ ਲੀਗ ਦੌਰਾਨ ਮੈਵਰਿਕਸ ਇਲੈਵਨ ਅਤੇ ਬਲੇਜ਼ਿੰਗ ਬੁਲਸ ਵਿਚਾਲੇ ਮੈਚ ਚੱਲ ਰਿਹਾ ਸੀ। ਮੈਵਰਿਕਸ ਟੀਮ ਬੱਲੇਬਾਜ਼ੀ ਕਰ ਰਹੀ ਸੀ।

Advertisements

ਉਮੇਸ਼ ਅਤੇ ਵਿਕਾਸ ਪਿੱਚ ਤੇ ਸਨ, 14ਵਾਂ ਓਵਰ ਚੱਲ ਰਿਹਾ ਸੀ। ਉਮੇਸ਼ ਨੇ ਚੌਕਾ ਲਗਾਇਆ, ਤੇ ਵਿਕਾਸ ਨਾਨ-ਸਟ੍ਰਾਈਕਰ ਐਂਡ ਤੋਂ ਵਧਾਈ ਦੇਣ ਲਈ ਸਟ੍ਰਾਈਕਰ ਐਂਡ ਤੇ ਗਿਆ, ਵਿਕਾਸ ਉਮੇਸ਼ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੱਚ ਤੇ ਡਿੱਗ ਗਿਆ। ਇਹ ਦੇਖ ਕੇ ਦੋਵੇਂ ਟੀਮਾਂ ਦੇ ਖਿਡਾਰੀ ਪਿੱਚ ਤੇ ਦੌੜ ਗਏ, ਕੁੱਝ ਖਿਡਾਰੀਆਂ ਨੇ ਵਿਕਾਸ ਦੀ ਜਾਨ ਬਚਾਉਣ ਲਈ ਉਸਨੂੰ ਸੀਪੀਆਰ ਦਿੱਤਾ, ਤੇ ਕੁੱਝ ਦੇਰ ਜ਼ਮੀਨ ਤੇ ਬਿਠਾਇਆ, ਪਰ ਉਸਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਤਾਂ ਉਸਨੂੰ ਨੋਇਡਾ ਦੇ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ। ਪਰ ਜਦੋ ਤੱਕ ਉਹ ਹਸਪਤਾਲ ਪਹੁੰਚੇ ਤਾਂ ਉਸਦੀ ਮੌਤ ਹੋ ਚੁੱਕੀ ਸੀ।

LEAVE A REPLY

Please enter your comment!
Please enter your name here