ਰਾਮ ਮੰਦਿਰ ਅੰਦੋਲਨ ਵਿੱਚ ਸ਼ਾਮਲ ਰਹੇ ਸ਼ਿਵ ਸੈਨਿਕਾਂ ਅਤੇ ਕਾਰ ਸੇਵਕਾਂ ਦਾ ਹੋਵੇ ਸਨਮਾਨ, ਕੁਰਬਾਨੀਆਂ ਦੇਣ ਵਾਲਿਆਂ ਨੂੰ ਕੀਤਾ ਜਾਵੇ ਨਮਨ: ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। 500 ਸਾਲਾਂ ਦੇ ਅਣਥੱਕ ਯਤਨਾਂ ਅਤੇ ਬਲੀਦਾਨ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦਾ ਮੰਦਰ ਤਿਆਰ ਹੋ ਗਿਆ ਹੈ, ਜਿਸਦਾ ਉਦਘਾਟਨ 22 ਜਨਵਰੀ 2024 ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਣਾ ਹੈ। ਇਸ ਦੌਰਾਨ ਰਾਮਲਲਾ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਵੀ ਹੋਵੇਗੀ। ਇਸ ਦੌਰਾਨ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਨੇ ਕਿਹਾ ਕਿ ਰਾਮ ਲੱਲਾ ਦੀ ਜਨਮ ਭੂਮੀ ਅਯੁੱਧਿਆ ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ ਪ੍ਰਾਣ ਪ੍ਰਤੀਸਥਾ ਪ੍ਰੋਗਰਾਮ ਦੌਰਾਨ ਦੇਸ਼ ਭਰ ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਰਾਮ ਮੰਦਿਰ ਅੰਦੋਲਨ ਵਿੱਚ ਸ਼ਾਮਲ ਰਹੇ ਸ਼ਿਵ ਸੈਨਿਕਾਂ ਅਤੇ ਕਾਰ ਸੇਵਕਾਂ ਨੂੰ ਨਾ ਭੁਲਦੇ ਹੋਏ ਸ਼ਾਨਦਾਰ ਢੰਗ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮ ਮੰਦਰ ਦੇ ਨਿਰਮਾਣ ਲਈ ਨਿਡਰ ਹੋਕੇ ਗਰਜਣ ਵਾਲੇ ਮਰਹੂਮ ਬਾਲਾ ਸਾਹਿਬ ਠਾਕਰੇ ਦੇ ਪਰਿਵਾਰ ਨੂੰ ਨਾ ਬੁਲਾਏ ਜਾਣ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਨੂੰ ਰਾਮ ਮੰਦਰ ਅੰਦੋਲਨ ਵਿਚ ਸ਼ਾਮਲ ਸ਼ਿਵ ਸੈਨਿਕਾਂ ਦਾ ਅਪਮਾਨ ਦੱਸਿਆ।

Advertisements

ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਭ ਦੇ ਹਨ, ਇਸ ਲਈ ਠਾਕਰੇ ਪਰਿਵਾਰ ਨੂੰ ਕੋਈ ਸੱਦੇ ਲੋੜ ਨਹੀਂ ਹੈ, ਪਰ ਭਾਜਪਾ ਵੱਲੋਂ ਰਾਮ ਮੰਦਰ ਦਾ ਸਿਆਸੀਕਰਨ ਕਰਨਾ ਗਲਤ ਹੈ। ਕਾਲੀਆ ਨੇ ਕਿਹਾ ਕਿ ਜਨਮ ਭੂਮੀ ਦੀ ਰਾਖੀ ਲਈ ਮੁਗਲਾਂ ਵਿਰੁੱਧ ਸੰਘਰਸ਼ ਵਿੱਚ ਲੱਖਾਂ ਰਾਮ ਭਗਤਾਂ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ।ਪਰ ਰਾਸ਼ਟਰੀ ਸਵੈ-ਮਾਣ ਦਾ ਪ੍ਰਤੀਕ ਜਨਮਭੂਮੀ ਮੰਦਿਰ, ਤੇ ਬਣੀ ਮਸਜਿਦ ਹਿੰਦੂ ਸਮਾਜ ਦੀਆਂ ਅੱਖਾਂ ਵਿੱਚ ਰੜਕ ਰਹੀ ਸੀ ਜਿਸਨੂੰ 1990 ਅਤੇ 1992 ਦੇ ਅੰਦੋਲਨਾਂ ਵਿੱਚ ਸ਼੍ਰੀ ਰਾਮ ਭਗਤਾਂ ਨੇ ਤਹਸ਼-ਨਹਸ ਕਰਕੇ ਉਹ ਕਲੰਕ ਧੋ ਦਿੱਤਾ ਸੀ ਅਤੇ ਉੱਥੇ ਇੱਕ ਅਸਥਾਈ ਤੰਬੂ ਵਿੱਚ ਰਾਮ ਲੱਲਾ ਨੂੰ ਸਥਾਪਿਤ ਕੀਤਾ ਗਿਆ। ਮੰਦਿਰ ਅੰਦੋਲਨ ਵਿੱਚ ਦੇਸ਼ ਦੇ ਲੱਖਾਂ ਰਾਮ ਭਗਤ ਮਹਾਨ ਕੁਰਬਾਨੀਆਂ ਦੇ ਕੇ ਅਮਰ ਹੋ ਗਏ। ਜਿਨ੍ਹਾਂ ਨੇ ਸ਼੍ਰੀ ਰਾਮ ਮੰਦਰ ਅੰਦੋਲਨ ਵਿੱਚ ਨਾ ਸਿਰਫ ਅੱਗੇ ਵੱਧ ਕੇ ਹਿੱਸਾ ਲਿਆ ਸਗੋਂ ਆਪਣਾ ਬਲਿਦਾਨ ਵੀ ਦਿੱਤਾ, ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਰਾਮ ਮੰਦਰ ਅੰਦੋਲਨ ਵਿੱਚ ਸ਼ਾਮਲ ਕਾਰ ਸੇਵਕਾਂ ਨੂੰ ਪੂਰੇ ਦੇਸ਼ ਵਿੱਚ 22 ਜਨਵਰੀ ਨੂੰ ਯਾਦ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਇਸਦੇ ਨਾਲ ਹੀ ਰਾਮ ਮੰਦਰ ਅੰਦੋਲਨ ਵਿੱਚ ਬਲੀਦਾਨ ਦੇਣ ਵਾਲੇ ਕਾਰ ਸੇਵਕਾਂ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਜਾਣਾ ਚਾਹੀਦਾ ਹੈ ਅਤੇ ਨਮਨ ਕੀਤਾ ਜਾਣਾ ਚਾਹੀਦਾ ਹੈ। ਕਾਲੀਆ ਨੇ ਕੇਂਦਰ ਸਰਕਾਰ ਤੋਂ 2 ਨਵੰਬਰ ਨੂੰ ਕਾਰ ਸੇਵਕ ਬਲੀਦਾਨ ਦਿਵਸ ਐਲਾਨਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਣ ਰਹੇ ਰਾਮ ਮੰਦਰ ਵਿੱਚ ਪੱਥਰ ਹੀ ਨਹੀਂ ਲੋਕਾਂ ਦੇ ਪ੍ਰਾਣ ਵੀ ਲੱਗੇ ਹਨ। ਤਤਕਾਲੀ ਸਪਾ ਸਰਕਾਰ ਨੇ ਤੁਸ਼ਟੀਕਰਨ ਲਈ ਨਿਹੱਥੇ ਕਾਰ ਸੇਵਕਾਂ ਤੇ ਗੋਲੀਆਂ ਚਲਾਈਆਂ ਸਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕਾਰ ਸੇਵਕਾਂ ਦੀ ਕੁਰਬਾਨੀ ਨੂੰ ਵੱਧ ਤੋਂ ਵੱਧ ਸਤਿਕਾਰ ਦੇਈਏ।ਕਾਲੀਆ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਨਾਲ ਅੱਜ ਪੂਰਾ ਦੇਸ਼ ਖੁਸ਼ ਹੈ। ਉੱਥੇ ਕਾਰ ਸੇਵਕਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

LEAVE A REPLY

Please enter your comment!
Please enter your name here