ਸਵਾਰੀ ਬਣ ਕੇ ਬੱਸ ਵਿੱਚ ਚੜ੍ਹੇ ਲੁਟੇਰਿਆਂ ਨੇ ਕੰਡਕਟਰ ਤੋਂ ਲੁੱਟਿਆ ਸਰਕਾਰੀ ਪੈਸਿਆ ਵਾਲਾ ਬੈਗ

ਬਠਿੰਡਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਠਿੰਡਾ ਵਿੱਚ ਪੀਆਰਟੀਸੀ ਡਿਪੂ ਦੀ ਬੱਸ ਨੂੰ ਰਾਤ 12 ਵਜੇ ਦੇ ਕਰੀਬ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Advertisements

ਦੱਸਿਆ ਜਾ ਰਿਹਾ ਹੈ ਕਿ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਲਈ ਰਾਵਨਾ ਹੋਈ ਸੀ, ਜਦੋਂ ਬਠਿੰਡਾ ਦੇ ਗੋਨਿਆਣੇ ਨਜ਼ਦੀਕ ਪੁੱਜੀ ਤਾਂ ਸੜਕ ਕੰਢੇ ਖੜ੍ਹੇ ਚਾਰ ਲੁਟੇਰੇ ਬੱਸ ਵਿੱਚ ਸਵਾਰੀ ਵਜੋਂ ਚੜ੍ਹੇ, ਤੇ ਦੋ ਲੁਟੇਰਿਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ, ਤੇ ਉਹਨਾਂ ਨੇ ਕੰਡਕਟਰ ਤੋਂ ਸਰਕਾਰੀ ਪੈਸਿਆਂ ਵਾਲਾ ਬੈਗ ਟਿਕਟ ਕੱਟਣ ਵਾਲੀ ਮਸ਼ੀਨ ਖੋਹ ਕੇ ਫ਼ਰਾਰ ਹੋ ਗਏ।

ਬੱਸ ਵਿੱਚ ਖੋਹ ਦੀ ਪੁਸ਼ਟੀ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਬਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਗਈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here