ਮੋਲਾ ਬਕਸ਼ ਵਾਸੀ ਪਿੰਡ ਬਲੀਮਾ ਚੋਰੀ ਦੀ ਟਰੈਕਟਰ-ਟਰਾਲੀ ਸਮੇਤ ਕਾਬੂ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਪਲਕ। ਗੜ੍ਹਸ਼ੰਕਰ ਤੋਂ ਇੱਕ ਖ਼ਬਰ ਮਿਲੀ ਹੈ। ਜਿੱਥੇ ਕੇ ਪੁਲਿਸ ਨੇ ਮੁੱਖਬਰ ਦੇ ਆਧਾਰ ਤੇ ਚੋਰੀ ਦਾ ਟਰੈਲਰ ਅਤੇ ਪਿੱਛੇ ਬੰਨ੍ਹੀ ਟਰਾਲੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਏਐਸਆਈ ਮਹਿੰਦਰਪਾਲ ਨੇ ਦੱਸਿਆ ਕਿ ਪੁਲਿਸ ਨੂੰ ਮੁੱਖਬਰ ਮਿਲੀ ਸੀ ਕਿ ਮੁਹੰਮਦ ਸੱਤੂ ਪੁੱਤਰ ਮੋਲਾ ਬਕਸ਼ ਵਾਸੀ ਪਿੰਡ ਬਲੀਮਾ ਥਾਣਾ ਚੱਬੇਵਾਲ ਚੋਰੀ ਕੀਤੇ ਟਰੈਕਟਰ ਦੇ ਮਗਰ ਟਰਾਲੀ ਪਾ ਕੇ ਉਸਨੂੰ ਚਲਾ ਕੇ ਗੜ੍ਹਸ਼ੰਕਰ ਸਾਇਡ ਨੂੰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖਬਰ ਤੋਂ ਬਾਅਦ ਅੱਡਾ ਗੋਲੀਆਂ ਵਿਖੇ ਨਾਕਾਬੰਦੀ ਕੀਤੀ ਗਈ ਅਤੇ ਮੁਲਜ਼ਮ ਮੁਹੰਮਦ ਨੂੰ ਟਰੈਕਟਰ ਟਰਾਲੀ ਸਮੇਤ ਕਾਬੂ ਕੀਤਾ ਗਿਆ। ਜਿਸ ਤੇ 379 ਭ/ਦ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here