ਅੰਗੀਠੀ ਬਾਲ ਕੇ ਸੁੱਤੇ ਪਿਉ-ਪੁੱਤ ਦੀ ਹੋਈ ਮੌਤ, 1 ਗੰਭੀਰ  

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਕੈਂਟ ਦੀ ਧੱਕਾ ਕਾਲੋਨੀ ਵਿੱਚ ਪਿਉ-ਪੁੱਤ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਰਾਮ ਬਲੀ ਮੋਚੀ ਉਮਰ 50 ਸਾਲਾਂ, ਤੇ ਉਸਦਾ ਪੁੱਤਰ ਨਵੀਨ ਕੁਮਾਰ ਉਮਰ 24 ਸਾਲਾਂ ਵਜੋਂ ਹੋਈ ਹੈ, ਤੇ ਉਹਨਾਂ ਦੇ ਨਾਲ ਰਹਿੰਦਾ ਉਸਦਾ ਭਰਾ ਰਾਜੇਸ਼ ਕੁਮਾਰ ਜੋ ਕਿ ਗੰਭੀਰ ਰੂਪ ਜ਼ਖਮੀ ਹੋ ਗਿਆ।

Advertisements

ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਤੇ ਜਦੋਂ ਤਿੰਨੋਂ ਦੇ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਤਾਂ ਉਹ ਉੱਠੇ ਨਹੀਂ ਤਾਂ ਉਹਨਾਂ ਦਾ ਗੁਆਂਢੀ ਉੁਨ੍ਹਾਂ ਨੂੰ ਉਠਾਉਣ ਲਈ ਆਇਆ, ਤਾਂ ਗੁਆਂਢੀ ਨੇ ਤਿੰਨਾਂ ਨੂੰ ਪਾਣੀ ਭਰਨ ਵਾਸਤੇ ਬੁਲਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਦਰਵਾਜ਼ਾ ਖੋਲ੍ਹ ਕੇ ਜਦੋ ਉਹ ਅੰਦਰ ਗਏ ਤਾਂ ਤਿੰਨੋਂ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਸਨ।

ਜਾਣਕਾਰੀ ਮੁਤਾਬਕ ਤਿੰਨੋਂ ਇੱਕ ਹੀ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਪਏ ਸਨ। ਬੇਹੋਸ਼ੀ ਦੀ ਹਾਲਤ ਵਿੱਚ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰ ਨੇ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਤੇ ਰਾਜੇਸ਼ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here