ਪ੍ਰਵੀਨ ਕੁਮਾਰ ਵਾਸੀ ਫਤਿਹਪੁਰ 14 ਬੋਤਲਾਂ ਨਜ਼ਾਇਜ਼ ਰਮ ਸਮੇਤ ਕਾਬੂ

ਤਲਵਾੜਾ (ਦ ਸਟੈਲਰ ਨਿਊਜ਼), ਪਲਕ। ਤਲਵਾੜਾ ਪੁਲਿਸ ਨੇ ਨਜ਼ਾਇਜ਼ ਰਮ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਹੈੱਡ ਕਾਂਸਟੇਬਲ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਬੰਧੀ  ਮੁੱਖਬਰ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮੁੱਖਬਰ ਮਿਲੀ ਸੀ ਕਿ ਪ੍ਰਵੀਨ ਕੁਮਾਰ ਪੁੱਤਰ ਕਿਸ਼ੋਰੀ ਲਾਲ ਵਾਸੀ ਫਤਿਹਪੁਰ ਜੋ ਅੱਡਾ ਸ਼੍ਰੀ ਪੰਡਾਇਣ ਵਿਖੇ ਅੰਡਿਆ ਦੀ ਰੇੜੀ ਤੇ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਪਾਸੋਂ 14 ਬੋਤਲਾਂ ਨਜ਼ਾਇਜ਼ ਰਮ ਬਰਾਮਦ ਕੀਤੀ ਗਈ। ਜਿਸ ਤੇ 61-1-14 ਐਕਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisements

LEAVE A REPLY

Please enter your comment!
Please enter your name here