ਰੇਲਵੇ ਮੰਡੀ ਸਕੂਲ ਦੇ ਐਸ ਐਸ ਮਾਸਟਰ ਰਵਿੰਦਰ ਗਣਤੰਤਰ ਦਿਵਸ ਸਮਾਰੋਹ ਵਿਖੇ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 26 ਜਨਵਰੀ 2024 ਗਣਤੰਤਰ ਦਿਵਸ ਦੇ ਮੌਕੇ ਤੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਜਿਲਾ ਪ੍ਰਸ਼ਾਸ਼ਨ ਵੱਲੋਂ ਆਯੋਜਿਤ ਜਿਲਾ ਪੱਧਰੀ ਸਮਾਗਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਐਸ ਐਸ ਮਾਸਟਰ ਰਵਿੰਦਰ ਕੁਮਾਰ ਨੂੰ ਸਮਾਰੋਹ ਦੇ ਮੁੱਖ ਮਹਿਮਾਨ ਕੋਮਲ ਮਿੱਤਲ ਜੀ (ਆਈ. ਏ.ਐਸ.) ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਏ ਡੀ ਸੀ (ਜਨਰਲ) ਰਾਹੁਲ ਚਾਬਾ ਅਤੇ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਜੀ ਵੱਲੋਂ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਤੇ ਰਵਿੰਦਰ ਕੁਮਾਰ ਨੂੰ ਵਧਾਈ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਮੈਡਮ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਸਾਨੂੰ ਬਹੁਤ ਮਾਣ ਹੈ ਕਿ ਅੱਜ ਸਾਡੇ ਸਕੂਲ ਦੇ ਬਹੁਤ ਮਿਹਨਤੀ ਅਤੇ ਕਾਬਿਲ ਅਧਿਆਪਕ ਰਵਿੰਦਰ ਕੁਮਾਰ ਨੂੰ ਸਿੱਖਿਆ ਵਿਭਾਗ ਵਿੱਚ ਉਹਨਾਂ ਦੁਆਰਾ ਪੜ੍ਹਾਏ ਵਿਦਿਆਰਥੀਆਂ ਦੇ ਹਰ ਸਾਲ 100 ਪ੍ਰਤੀਸ਼ਤ ਨਤੀਜੇ, ਸਕੂਲ ਵਿੱਚ ਬੱਚਿਆਂ ਦੇ ਦਾਖਲੇ ਵਿੱਚ ਵਾਧਾ ਕਰਨ ਵਿੱਚ ਹਰ ਸਾਲ ਯੋਗਦਾਨ, ਸਕੂਲ ਦੇ ਵਿਕਾਸ ਲਈ ਦਾਨੀ ਸੱਜਣਾਂ ਨਾਲ ਤਾਲਮੇਲ ਕਰਕੇ ਸਕੂਲ ਵਿਕਾਸ ਵਿੱਚ ਯੋਗਦਾਨ, ਸਿੱਖਿਆ ਵਿਭਾਗ ਦੁਆਰਾ ਕਰਵਾਈਆਂ ਜਾਣ ਵਾਲੀਆਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਯੋਗਦਾਨ, ਸਕੂਲ ਵਿੱਚ ਵਿਦਿਆਰਥੀਆ ਨੂੰ ਮੁੱਢਲੀ ਸਹਾਇਤਾ ਅਤੇ ਰੈਡਕਰਾਸ ਗਤੀਵਿਧੀਆਂ ਵਿਚ ਯੋਗਦਾਨ, ਅਤੇ ਸਿੱਖਿਆ ਵਿਭਾਗ ਦੀ ਝਾਕੀ ਦੀ ਹਰ ਸਾਲ ਤਿਆਰੀ ਕਰਵਾਉਣ ਲਈ ਗਣਤੰਤਰ ਦਿਵਸ ਦੇ ਮੌਕੇ ਤੇ ਸਨਮਾਨਿਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here