ਗਣਤੰਤਰ ਦਿਵਸ ਦੇ ਮੌਕੇ ਖੂਨ ਦਾਨੀ ਸੰਸਥਾਵਾਂ ਸਨਮਾਨਿਤ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਗਣਤੰਤਰ ਦਿਵਸ ਮੌਕੇ ਮਾਣਯੋਗ ਕੁਲਤਾਰ ਸਿੰਘ ਸੰਧਵਾਂ (ਸਪੀਕਰ ਵਿਧਾਨ ਸਭਾ) ਅਤੇ ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ( ਡਾਕਟਰ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ, ਐੱਸ ਐੱਸ ਪੀ ਰੂਪਨਗਰ) ਵੱਲੋਂ ਖ਼ੂਨਦਾਨ ਖ਼ੇਤਰ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਲਾਈਨਜ਼ ਕਲੱਬ ਖਰੜ ਉਮੰਗ (ਖਰੜ, ਮੋਹਾਲੀ), ਜਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੂਪਨਗਰ ਅਤੇ ਲਾਈਫ ਲਾਈਨ ਬਲੱਡ ਡੋਨਿਰ ਸੋਸਾਇਟੀ, ਰੂਪਨਗਰ ਨੂੰ ਸਰਟਫਿਕੇਟ ਭੇਂਟ ਕਰਕੇ ਜਿਲ੍ਹਾ ਪੱਧਰੀ ਸਨਮਾਨ ਕੀਤਾ ਗਿਆ।

Advertisements

ਇਹ ਸਨਮਾਨ ਪ੍ਰਾਪਤ ਕਰਨ ਲਈ ਅਮਨਦੀਪ, (ਜਨਰਲ ਸਕੱਤਰ, ਲਾਈਨਜ਼ ਕਲੱਬ ਖਰੜ ਉਮੰਗ), ਯੋਗੇਸ਼ ਮੋਹਨ ਪੰਕਜ (ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ, ਰੂਪਨਗਰ), ਕੰਵਲਜੀਤ ਸਿੰਘ (ਲਾਈਫ ਲਾਈਨ ਬਲੱਡ ਦੋਨੋਰ ਸੋਸਾਇਟੀ, ਰੂਪਨਗਰ) ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸੰਸਥਾ ਵੱਲੋਂ ਮਰੀਜਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾ ਕੇ ਲੋੜਵੰਦ ਮਰੀਜਾਂ ਨੂੰ ਖੂਨ ਮੁੱਹਈਆ ਕਰਵਾਇਆ ਗਿਆ ਹੈ। ਜੋਂ ਕਿ ਬਹੁਤ ਹੀ ਸ਼ਲਾਘਯੋਗ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ, ਐੱਸ ਐੱਸ ਪੀ ਰੂਪਨਗਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

LEAVE A REPLY

Please enter your comment!
Please enter your name here