ਵਿਆਹ ਸਮਾਗਮ ਵਿੱਚੋਂ ਪੈਸਿਆਂ ਦਾ ਬੈਗ ਚੋਰੀ ਕਰਨ ਵਾਲੇ ਆਰੋਪੀ 40 ਹਜ਼ਾਰ ਸਮੇਤ ਗ੍ਰਿਫ਼ਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਜਿਲੇ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸੁਰੇਂਦਰ ਲਾਂਬਾ ਆਈਪੀਐਸ, ਸੀਨੀਅਰ ਪੁਲਿਸ ਕਪਤਾਨ, ਹੁਸਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਮਰਨਾਥ ਪੀਪੀਐਸ ਉਪ ਪੁਲਿਸ ਕਪਤਾਨ, ਸਬ ਡਵੀਜਨ, ਸਿਟੀ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਵਿੱਢੀ ਮੁਹਿੰਮ ਤਹਿਤ ਇੰਸ: ਸੁੱਖਜੀਤ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਅਗਵਾਈ ਹੇਠ ਏਐਸਆਈ ਸੰਜੀਵ ਸਿੱਧੂ ਨੂੰ ਵੱਡੀ ਸਫਲਤਾ ਮਿਲੀ ਕਿ ਜੋ 04/05-02-2024 ਦੀ ਦਰਮਿਆਨੀ ਰਾਤ ਨੂੰ ਵਿੰਡਸਰ ਪੈਲੇਸ ਟਾਂਡਾ ਰੋਡ ਤੋਂ ਇੱਕ ਵਿਆਹ ਦੇ ਪ੍ਰੋਗਰਾਮ ਵਿੱਚੋਂ 02 ਲੱਖ 30 ਹਜਾਰ ਰੁਪਏ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਸੀ।

Advertisements

ਜਿਸ ਸਬੰਧੀ ਮੁਕੱਦਮਾ ਨੰਬਰ 22-05-02-2024 ਅ:ਧ 380 ਭ:ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਬਰਖਿਲਾਫ ਨਾ ਮਲੂਮ ਵਿਅਕਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਸੀ। ਜਿਸ ਸਬੰਧੀ ਟੈਕਨੀਕਲ ਸੈਲ ਦੀ ਮੱਦਦ ਅਤੇ ਪੁਲਿਸ ਟੀਮ ਵਲੋ ਬਹੁਤ ਮਿਹਨਤ ਨਾਲ ਵਿੰਡਸਰ ਪੈਲੇਸ ਵਿੱਚ ਚੋਰੀ ਕਰਨ ਵਾਲੇ ਦੋ ਆਰੋਪੀਆਂ ਅਜਰੂਦੀਨ ਪੁੱਤਰ ਅਯੂਬ ਅਤੇ ਸਾਹਿਲ ਉਰਫ ਪੁੰਨੀ ਪੁੱਤਰ ਮੁਹੰਮਦ ਅਕੀਲ ਵਾਸੀਆਨ ਮੁਸਲਿਮ ਕਲੋਨੀ, ਅੰਬਾਲਾ ਕੈਂਟ ਹਰਿਆਣਾ ਹਾਲ ਵਾਸੀ ਲਾਜਵੰਤੀ ਨਗਰ, ਥਾਣਾ ਮਾਡਲ ਟਾਊਨ, ਜਿਲ੍ਹਾ ਹੁਸ਼ਿਆਰਪੁਰ ਮਿਤੀ 11-02-2024 ਨੂੰ ਗ੍ਰਿਫਤਾਰ ਕੀਤਾ ਗਿਆ। ਚੋਰੀ ਹੋਈ ਰਕਮ ਵਿੱਚੋ 40 ਹਜਾਰ ਰੁਪਏ ਬ੍ਰਾਮਦ ਕੀਤੇ ਗਏ ਹਨ। ਆਰੋਪੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛ ਗਿੱਛ ਕਰਕੇ ਬਾਕੀ ਬੱਚਦੀ ਰਕਮ ਬਰਾਮਦ ਕੀਤੀ ਜਾਵੇਗੀ ਅਤੇ ਹੋਰ ਕਿਹੜੀਆਂ ਕਿਹੜੀਆਂ ਚੋਰੀਆ ਕੀਤੀਆ ਹਨ ਬਾਰੇ ਪਤਾਜੋਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here