ਟ੍ਰਾਈਡੈਂਟ ਗਰੁੱਪ ਨੇ ਭਾਰਤ ਟੇਕਸ 2024 ਪ੍ਰਦਰਸ਼ਨੀ ਵਿੱਚ ਮਚਾਈ ਧੂਮ

ਚੰਡੀਗੜ / ਪੰਜਾਬ , (ਦ ਸਟੈਲਰ ਨਿਊਜ਼)। ਭਾਰਤ ਟੇਕਸ 2024 ਪ੍ਰਦਰਸ਼ਨੀ ਵਿੱਚ ਟ੍ਰਾਈਡੈਂਟ ਗਰੁੱਪ ਦੀ ਗਤੀਸ਼ੀਲ ਮੌਜੂਦਗੀ ਬਹੁਤ ਸਾਰੇ ਮਹਿਮਾਨਾਂ ਦਾ ਧਿਆਨ ਖਿੱਚ ਰਹੀ ਹੈ। ਟ੍ਰਾਈਡੈਂਟ ਨੇ ਟੇਕਸਟਾਈਲ ਇੰਡਸਟ੍ਰੀ ਵਿੱਚ ਇਨੋਵੇਸ਼ਨ ਅਤੇ ਗਲੋਬਲ ਲੀਡਰਸ਼ਿਪ ਦੇ ਇਸ ਮੰਚ ਤੇ  ਆਪਣੇ ਨਵੀਨਤਮ ਸੰਗ੍ਰਹਿ ਨੂੰ ਸ਼ਾਮਲ ਕੀਤਾ ਹੈ। ਇੱਥੇ ਆਪਣੀ ਵੱਖ-ਵੱਖ ਪੇਸ਼ਕਸ਼ਾਂ ਦੇ ਨਾਲ ਟ੍ਰਾਈਡੈਂਟ ਦੇ ਪ੍ਰਦਰਸ਼ਿਤ ਉਤ੍ਪਾਦ , ਟੇਕਸਟਾਈਲ ਉਦਯੋਗ ਦੇ ਪ੍ਰੋਫੈਸ਼ਨਲ ਅਤੇ ਇੱਥੇ ਪਹੁਚਨ ਵਾਲੇ ਉਤਸ਼ਾਹੀ ਲੋਕਾਂ ਲਈ ਇੱਕ ਖਿਚ ਦਾ ਕੇਂਦਰ ਬਿੰਦੂ ਬਨਯਾ ਹੋਯਾ ਹੈ , ਜੋ ਟੇਕਸਟਾਈਲ ਇੰਡਸਟ੍ਰੀ ਦੇ ਭਵਿੱਖ ਨੂੰ ਅੱਗੇ ਵਧਾਉਣ ਵਾਲੇ ਅਤ੍ਯਾਧੁਨਿਕ ਰੁਜ਼ਾਨਾ ਅਤੇ ਸਸਟੇਨੇਬਲ ਪ੍ਰਥਾਵਾਂ ਦਾ ਪਤਾ ਲਗਾਉਣ ਲਈ ਉਤਸੁਕ ਹਨ।

Advertisements

ਇੱਥੇ ਭਾਰਤ ਟੇਕਸ 2024 ਵਿੱਚ ਪ੍ਰਦਰਸ਼ਿਤ ਟ੍ਰਾਈਡੈਂਟ ਉਤਪਾਦਾਂ ਦਾ ਕਲੇਕਸ਼ਨ ਲੋਕਾਂ ਦੇ ਸਵਾਦ ਅਤੇ ਵੱਖ-ਵੱਖ ਤਰਜੀਹਾਂ ਨੂੰ ਪੂਰਾ ਕਰਨ ਲਈ ਬਹੁਤ ਸੋਚ-ਸਮਝ ਕੇ ਪੇਸ਼ ਕੀਤਾ ਗਯਾ ਹੈ। ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਾ, “ਅਤੁਲਯ ਭਾਰਤ” ਦੇ ਜੀਵਤ ਰੰਗਾਂ ਤੋਂ ਲੈਕੇ ਭਾਰਤੀ ਅਤੇ ਅੰਤਰਰਾਸ਼ਟਰੀ ਤਰਜੀਹਾਂ ਦਾ ਮਿਸ਼ਰਣ ” ਮੂਡ ਇੰਡਿਗੋ” ਕਲੇਕਸ਼ਨ ਜੋ ਕੀ ਸ਼ਾਂਤ, ਸੁੰਦਰ ਅਤੇ ਇੱਕ ਵਿਲੱਖਣ ਉਤਪਾਦਾਂ ਨੂੰ ਪੇਸ਼ ਕਰਦਾ ਹੈ, ਇੱਥੇ ਟ੍ਰਾਈਡੈਂਟ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਹਨ।

ਟੇਕਸਟਾਈਲ ਇੰਡਸਟ੍ਰੀ ਲਈ ਇੱਕ ਸਸਟੇਨੇਬਲ ਭਵਿੱਖ ਨੂੰ ਆਕਾਰ ਦੇਣ ਦੀ ਆਪਨੇ ਮੁਹਿਮ ਨੂੰ ਉਜਾਗਰ ਕਰ੍ਦਯਾਂ, ਟ੍ਰਾਈਡੈਂਟ ਗਰੁੱਪ ਨੇ ਆਪਣੀ “ਸਸਟੇਨੇਬਿਲਿਟੀ” ਸੇਗਮੈਂਟ ਵਿੱਚ ਬਹੁਤ ਹੀ ਦੇਖਭਾਲ ਅਤੇ ਸਟੀਕਤਾ ਦੇ ਨਾਲ ਤਿਆਰ ਕੀਤੇ ਗਏ ਇਕੋ ਫ੍ਰੈਂਡਲੀ ਉਤਪਾਦ ਨੂੰ ਪ੍ਰਦਰਸ਼ਿਤ ਕੀਤਾ ਹੈ। “ਡਿਜ਼ਾਇਨਰ ਡੇਸਕ ” ਥੀਮ ਵਿੱਚ ਪੇਸਟਲ ਲਹਜੇ ਦੇ ਨਾਲ ਕਾਲੇ ਅਤੇ ਸਫੈਦ ਰੰਗ ਦਾ ਇੱਕ ਮਿਸ਼ਰਨ ਪੇਸ਼ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਵਿੱਚ ਟ੍ਰਾਈਡੈਂਟ ਦੀ ਡਿਜ਼ਾਈਨਰਸ ਸ਼ਿਵਨ ਅਤੇ ਨਰੇਸ਼ ਦੇ ਨਾਲ ਮਿਲਕੇ ਤਿਆਰ ਕੀਤੀ ਗਈ ਨਈ ਕਲੇਕਸ਼ਨ ਵੀ ਸ਼ਾਮਲ ਹੈ। ਡਿਜੀਟਲ ਯੂਗ ਨੂੰ ਅਪਨਾਉਦਆਂ , ਟ੍ਰਾਈਡੈਂਟ ਦਾ “ਡਿਜਿਟਲ ਭਾਰਤ” ਥੀਮ ਟੇਕਸਟਾਇਲ ਅਤੇ ਟੈਕਨੋਲੋਜੀ ਦੇ ਸਹਿਜ ਮਿਸ਼੍ਰਣ ਨੂੰ ਦਰ੍ਸ਼ਾਂਦਾ ਹੈ, ਜੋ ਪ੍ਰਦਰਸ਼ਨੀ ਵਿਚ ਆ ਰਹੇ ਲੋਕਾਂ ਨੂੰ ਟੇਕਟਾਈਲ ਡਿਜ਼ਾਈਨ ਅਤੇ ਭਵਿੱਖ ਦੀ ਇੱਕ ਝਲਕ ਵੀ ਪ੍ਰਦਾਨ ਕਰਦਾ ਹੈ।

LEAVE A REPLY

Please enter your comment!
Please enter your name here