ਨਵੇਂ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਵੱਖ-ਵੱਖ ਕੋਰਟ ਕੰਪਲੈਕਸਾਂ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 19 ਮਾਰਚ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ, ਕੋਰਟ ਕੰਪਲੈਕਸ ਦਸੂਹਾ ਅਤੇ ਕੋਰਟ ਕੰਪਲੈਕਸ ਮੁਕੇਰੀਆਂ ਲਈ 19 ਮਾਰਚ 2024 ਨੂੰ ਸਵੇਰੇ 11:30 ਵਜੇ ਕਮਰਾ ਨੰਬਰ 134, ਪਹਿਲੀ ਮੰਜ਼ਿਲ, ਬਲਾਕ-ਡੀ, ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਖੇ ਜਨ ਉਪਯੋਗੀ ਸੇਵਾਵਾਂ ਲਈ ਜਨਤਕ ਨਿਲਾਮੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਦੀ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਪਟੀਸ਼ਨ ਰਾਈਟਰ ਅਤੇ ਅਸ਼ਟਾਮ ਫਰੋਸ਼ ਆਦਿ ਸਮੇਤ ਬਲਾਕ ਬੀ-1 ਮੰਜ਼ਿਲ, ਫੋਟੋਸਟੈਟ/ਕੰਪਿਊਅਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈੱਟ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ ਅਤੇ ਇਕ ਪੈਕੇਜ਼ਡ ਫੂਡ ਆਈਟਮ/ਵੇਰਕਾ/ਮਾਰਕਫੈੱ1ਡ ਆਦਿ ਦੀ ਇਕ ਦੁਕਾਨ ਦੀ ਮਿਤੀ 1 ਅਪ੍ਰੈਲ 2024 ਤੋਂ 31 ਮਾਰਚ 2025 ਤੱਕ ਲਈ ਨਿਲਾਮੀ ਕੀਤੀ ਜਾਵੇਗੀ।

Advertisements

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੈਟ ਦੁਕਾਨ, ਸੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਲਈ ਦੁਕਾਨਾਂ ਦੇ ਠੇਕੇ ਦੀ ਮਿਤੀ 1 ਅਪ੍ਰੈਲ 2024 ਤੋਂ 31 ਮਾਰਚ 2025 ਤੱਕ ਠੇਕੇ ’ਤੇ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੋਰਟ ਕੰਪਲੈਕਸ ਮੁਕੇਰੀਆਂ ਵਿਖੇ ਸਥਿਤ ਕੰਟੀਨ, ਸਾਈਕਲ?ਸਕੂਟਰ/ਕਾਰ ਪਾਰਕਿੰਗ ਅਤੇ ਛਪੇ ਫਾਰਮਾਂ ਦੀ ਦੁਕਾਨ ਮਿਤੀ 1 ਅਪ੍ਰੈਲ 2024 ਤੋਂ 30 ਜੂਨ 2024 ਤੱਕ ਜਾਂ ਨਵੇਂ ਕੋਰਟ ਕੰਪਲੈਕਸ ਵਿਚ ਤਬਦੀਲ ਹੋਣ ਤੱਕ ਠੇਕੇ ’ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਬੋਲੀਕਾਰ 10 ਹਜ਼ਾਰ ਰੁਪਏ ਬਿਆਨੇ ਦੇ ਤੌਰ ’ਤੇ 19 ਮਾਰਚ 2024 ਨੂੰ ਸਵੇਰੇ 10:30 ਵਜੇ ਤੱਕ ਜਮ੍ਹਾਂ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਅਸਫਲ ਬੋਲੀਕਾਰਾਂ ਦੀ ਬਿਆਨਾ ਰਕਮ ਉਸੇ ਦਿਨ ਵਾਪਸ ਕਰ ਦਿੱਤੀ ਜਾਵੇਗੀ। ਇਸ ਸਬੰਧੀ ਵੇਰਵੇ ਸਹਿਤ ਨਿਯਮ ਅਤੇ ਸ਼ਰਤਾਂ ਅਦਾਲਤ ਦੀ ਵੈਬਸਾਈਟ https://ecourts.gov.in/hoshiarpur/ ’ਤੇ ਦੇਖੀਆਂ ਜਾ ਸਕਦੀਆਂ ਹਨ। 

LEAVE A REPLY

Please enter your comment!
Please enter your name here