Monday, October 19, 2026
Home Latest ਬਜ਼ੁਰਗ ਦੇ ਘਰ ਵਿੱਚ ਵੜ ਕੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਬਜ਼ੁਰਗ ਦੇ ਘਰ ਵਿੱਚ ਵੜ ਕੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਦੇ ਘਰ ਵਿੱਚ ਵੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਵਿਜੇ ਵਾਸੀ ਖੰਨਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੇ ਚਾਰ ਬੱਚੇ ਸਨ, ਉਹ ਸਾਰੇ ਵਿਦੇਸ਼ ਰਹਿੰਦੇ ਸਨ ਤੇ ਬਜ਼ੁਰਗ ਵਿਜੇ ਘਰ ਵਿੱਚ ਇੱਕਲਾ ਰਹਿੰਦਾ ਸੀ।

Advertisements

ਜਾਣਕਾਰੀ ਮੁਤਾਬਕ ਗੁਆਂਢੀਆਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 4 ਵਜੇ ਆਰੇ ਦੀ ਅਵਾਜ਼ ਆ ਰਹੀ ਸੀ ਤਾਂ ਜਦੋ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਦੋ ਨੌਜ਼ਵਾਨ ਬਜ਼ੁਰਗ ਦੇ ਘਰ ਸਾਹਮਣੇ ਆਪਸ ਵਿੱਚ ਗੱਲ ਕਰ ਰਹੇ ਸਨ, ਤੇ ਉਹਨਾਂ ਨੇ ਰਾਤ ਬਜ਼ੁਰਗ ਦੇ ਘਰ ਦਾ ਦਰਵਾਜਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀ ਖੋਲਿਆ ਤੇ ਜਦੋ ਉਹਨਾਂ ਨੇ ਸਵੇਰੇ ਫਿਰ ਦਰਵਾਜ਼ਾ ਖੜਕਾਇਆ ਤੇ ਕਿਸੇ ਨੇ ਨਹੀ ਖੋਲਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਬਜ਼ੁਰਗ ਦੀ ਲਾਸ਼ ਬੈੱਡ ਤੇ ਪਈ ਹੋਈ ਸੀ

ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here