ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਕੋਰੋਨਾ ਯੋਧਾਵਾਂ ਦੇ ਬੈਚ ਲਗਾ ਕੇ ਕੀਤਾ ਸਨਮਾਨਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਨੂੰ ਲੈ ਕੇ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿੱਚ ਸਥਿਤ ਆਪਣੇ ਦਫਤਰ ਵਿਖੇ ਇੱਕ ਪ੍ਰੈਸ ਕਾਂਨਫਰੰਸ ਆਯੋਜਿਤ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਪ੍ਰਿੰਟ ਮੀਡਿਆ ਅਤੇ ਇਲੈਕਟ੍ਰੋਨਿਕ ਮੀਡਿਆ ਦੇ ਪੱਤਰਕਾਰ ਅਤੇ ਜਿਲਾ ਇੰਚਾਰਜ ਹਾਜ਼ਰ ਹੋਏ।

Advertisements

ਪ੍ਰੈਸ ਕਾਨਫਰੰਸ ਦੋਰਾਨ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਜਿਲਾ ਪਠਾਨਕੋਟ ਵਿੱਚ ਕੋਵਿਡ-19 ਦੋਰਾਨ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸੇਵਾਵਾਂ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮੁਕਤ ਕਰਨ ਦੇ ਉਦੇਸ ਨਾਲ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਐਤਵਾਰ ਨੂੰ ਪੂਰੇ ਜਿਲੇ ਵਿੱਚ ਪ੍ਰਚਾਰ ਵੈਨਾਂ ਚਲਾ ਕੇ ਲੋਕਾਂ ਨੂੰ ਮਿਸ਼ਨ ਫਤਿਹ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਅੱਜ 15 ਜੂਨ ਨੂੰ ਕਰੋਨਾ ਯੋਧਿਆਂ ਨੂੰ ਮਿਸ਼ਨ ਫਤਿਹ ਦੇ ਬੈਚ ਲਗਾ ਕੇ ਸਨਮਾਨਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰਾਂ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਹਰੇਕ ਦਿਨ ਦਾ ਵੱਖ ਵੱਖ ਤਰਾਂ ਨਾਲ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਕਰੋਨਾ ਤੋਂ ਬਚਾਅ ਕਰਨ ਲਈ ਜਾਗਰੁਕ ਕੀਤਾ ਜਾਵੇ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਹਰੇਕ ਵਿਅਕਤੀ ਦੇ ਮੋਬਾਇਲ ਫੋਨ ਵਿੱਚ ਕੋਵਾ ਐਪ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਜਾਗਰੁਕ ਹੋ ਸਕਣ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਮਿਸ਼ਨ ਯੋਧਿਆਂ ਨੂੰ ਪੰਜਾਬ ਪੱਧਰ ਤੇ ਵੀ ਸਨਮਾਨਤ ਕੀਤਾ ਜਾਵੇਗਾ। ਇਸ ਮੋਕੇ ਤੇ ਪੱਤਰਕਾਰਾਂ ਵੱਲੋਂ ਜਿਲਾ ਪਠਾਨਕੋਟ ਦੀ ਕਰੋਨਾ ਦੋਰਾਨ ਮੋਜੂਦਾ ਸਥਿਤੀ ਅਤੇ ਹੋਰ ਵੱਖ ਵੱਖ ਸਮੱਸਿਆਵਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਣ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਮੋਜੂਦ ਪੱਤਰਕਾਰਾਂ ਅਤੇ ਵੱਖ-ਵੱਖ ਅਖਬਾਰਾਂ ਦੇ ਜਿਲਾ ਇੰਚਾਰਜ ਸਾਹਿਬਾਨ ਨੂੰ ਮਿਸ਼ਨ ਫਤਿਹ ਦਾ ਬੈਚ ਲਗਾ ਕੇ ਕਰੋਨਾ ਯੋਧੇ ਦੇ ਤੋਰ ਤੇ ਸਨਮਾਨਤ ਕੀਤਾ। ਇਸ ਮੋਕੇ ਤੇ ਸਰਵਸ੍ਰੀ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਐਨ.ਪੀ.ਧਵਨ, ਸਿਵ ਵਰੂਣ ਤਿਵਾੜੀ, ਯਸਪਾਲ ਜੰਗੀ, ਸੁਰਿੰਦਰ ਮਹਾਜਨ, ਭੀਸਮ ਭਨੋਟ, ਨੀਤਿਨ ਕੁਮਾਰ, ਬ੍ਰਿਜ ਰਾਜ ਅਤੇ ਹੋਰ ਵੀ ਪੱਤਰਕਾਰ ਹਾਜ਼ਰ ਸਨ।

ਇਸ ਮੋਕੇ ਤੇ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ ਕਰੀਬ 85 ਦਿਨਾਂ ਤੋਂ ਅਸੀਂ ਜਿਲਾ ਪਠਾਨਕੋਟ ਵਿੱਚ ਕਰੋਨਾ ਖਿਲਾਫ ਜੋ ਲੜਾਈ ਲੜ ਰਹੇ ਹਾਂ ਉਸ ਲੜਾਈ ਵਿੱਚ ਪੱਤਰਕਾਰਾਂ ਦਾ ਵੀ ਪੂਰਨ ਸਹਿਯੋਗ ਹੈ ਕਿਉਕਿ ਇਨਾਂ ਵੱਲੋਂ ਜੋ ਮੋਜੂਦਾ ਜਾਣਕਾਰੀ ਹੈ ਉਹ ਲੋਕਾਂ ਤੱਕ ਅਖਵਾਰਾਂ, ਚੈਨਲਜ ਅਤੇ ਹੋਰ ਸੋਸਲ ਮੀਡਿਆ ਦੇ ਵੱਖ ਵੱਖ ਸਾਧਨਾਂ ਰਾਹੀ ਪਹੁੰਚਾਈ ਹੈ। ਉਹਨਾਂ ਕਿਹਾ ਕਿ ਇੱਕ ਜਿਮੇਦਾਰੀ ਨਾਲ ਆਪਣੇ ਕਾਰਜ ਨੂੰ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਸੁਰੂ ਕੀਤੇ ਮਿਸ਼ਨ ਫਤਿਹ ਅਧੀਨ ਵੀ ਆਉਂਣ ਵਾਲੇ ਸਮੇਂ ਦੋਰਾਨ ਅਸੀਂ ਸਾਰਿਆਂ ਮਿਲਕੇ ਇਹ ਲੜਾਈ ਵਿੱਚ ਬਰਾਬਰ ਦਾ ਸਹਿਯੋਗ ਦਿੱਤਾ ਹੈ। ਉਹਨਾਂ ਸਾਰੇ ਪੱਤਰਕਾਰਾਂ ਦੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ।

LEAVE A REPLY

Please enter your comment!
Please enter your name here