ਭਾਰਤੀ ਆਮ ਜਨਤਾ ਪਾਰਟੀ ਨੇ ਸੰਦੀਪ ਕੌਰ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਮੁਹੱਲਾ ਨਰੋਤਮ ਵਿਹਾਰ ਵਿਖੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਨਾਹਰ ਨੇ ਦੱਸਿਆ ਕਿ ਪਿੰਡ ਧਾਲੀਵਾਲ ਬੇਟ ਜਿਲਾ ਕਪੂਰਥਲਾ ਨਿਵਾਸੀ ਬੀਬੀ ਸੰਦੀਪ ਕੌਰ ਨਾਲ ਇੱਕ ਲੜਕੇ ਅਤੇ ਇਕ ਫਾਇਨੈਸ ਕੰਪਨੀ ਨੇ ਮਿਲੀ ਭੁਗਤ ਕਰਕੇ ਮਹਿਲਾ ਦੇ ਨਾਮ ਤੇ ਕਰਜ਼ਾ ਲੈ ਕੇ ਗੱਡੀ ਖਰੀਦ ਲਈ। ਜਿਸਤੋਂ ਬਾਅਦ ਮਹਿਲਾ ਦਾ ਚੈਕ ਬਾਊਂਸ ਹੋ ਗਿਆ ਅਤੇ ਮਹਿਲਾ ਨੂੰ ਇਹ ਸਾਰਾ ਘੋਟਾਲਾ ਸਮਝ ਆਇਆ।

Advertisements

ਉਕਤ ਦੋਸ਼ੀਆਂ ਨੇ ਮਹਿਲਾ ਨੂੰ ਨਾਜਾਇਜ਼ ਹੀ ਕਾਨੂੰਨੀ ਉਲਝਣਾਂ ਚ ਫਸਾਂ ਦਿੱਤਾ। ਇਸ ਸਾਰੀ ਗੱਲਬਾਤ ਸੰਬੰਧੀ 26 ਮਾਰਚ ਨੂੰ ਐਸਐਸਪੀ ਦਫਤਰ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਜਲਦ ਦੋਸ਼ੀ ਫਾਇਨਾਂਸ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਫਾਇਨਾਂਸ ਦਫਤਰ ਬਾਹਰ ਧਰਨਾ ਦੇਣਗੇ ਅਤੇ ਬੀਬੀ ਸੰਦੀਪ ਕੌਰ ਨੂੰ ਇਨਸਾਫ ਦਿਵਾਇਆ ਜਾਵੇਗਾ।

LEAVE A REPLY

Please enter your comment!
Please enter your name here