ਖੰਡਰਨੂੰਮਾ ਘਰ ਵਿੱਚ ਰੱਖੀ ਹੋਈ 5,76,000ML ਨਜ਼ਾਇਜ਼ ਸ਼ਰਾਬ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਸੁਰੇਂਦਰ ਲਾਂਬਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਪੀਪੀਐੱਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਸ਼ਿਵਦਰਸ਼ਨ ਸਿੰਘ ਸੰਧੂ ਪੀਪੀਐੱਸ ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮ ਖੂਫੀਆ ਇਤਲਾਹ ਤੇ ਮੁਹੱਲਾ ਬਹਾਦਰਪੁਰ ਦੇ ਇੱਕ ਖੰਡਰ ਨੂਮਾ ਮਕਾਨ ਵਿੱਚੋਂ ਕਿਸੇ ਨਾ ਮਲੂਮ ਵਿਅਕਤੀ ਵਲੋਂ ਛੁਪਾ ਕੇ ਰੱਖੀ ਹੋਈ 43 ਪੇਟੀਆਂ ਨਜਾਇਜ ਸ਼ਰਾਬ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  

Advertisements

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਕੱਲ ਮਿਤੀ 04-04-2024  ਸੀ.ਆਈ.ਏ. ਸਟਾਫ ਵਿੱਚ ਤਾਇਨਾਤ ਨਵਜੋਤ ਸਿੰਘ ਨੂੰ ਮੁਖਬਰ ਖਾਸ ਨੇ ਦੱਸਿਆ ਕਿ ਮੁਹੱਲਾ ਬਹਾਦਰਪੁਰ ਵਿੱਚ ਵਿੱਚ ਇੱਕ ਖੰਡਰ ਨੂਮਾ ਵਿੱਚ ਕਿਸੇ ਨਾ-ਮਲੂਮ ਵਿਅਕਤੀ ਨੇ ਭਾਰੀ ਮਾਤਰਾ ਵਿੱਚ ਸ਼ਰਾਬ ਡੰਪ ਕਰਕੇ  ਰੱਖੀ ਹੋਈ ਹੈ ਜੋ ਸ਼ਹਿਰ ਦੇ ਸਾਰੇ ਠੇਕੇ ਬੰਦ ਹੋ ਕਰਕੇ ਉਕਤ ਨਾ-ਮਲੂਮ ਵਿਅਕਤੀ ਨਜਾਇਜ ਢੰਗ ਨਾਲ ਇੱਥੋਂ ਹੀ ਸ਼ਰਾਬ ਦੀ ਸਪਲਾਈ ਦੇ ਰਿਹਾ ਹੈ ਐਸਆਈ ਨਵਜੋਤ ਸਿੰਘ ਨੇ ਸਮੇਤ ਨਵਜੋਤ ਭਾਰਤੀ, ਈਟੀਓ ਹੁਸ਼ਿਆਰਪੁਰ ਅਤੇ ਐਕਸਾਈਜ਼ ਇੰਸਪੈਕਟਰ ਅਮਰਿੰਦਰ ਬਖਸ਼ੀਸ਼ ਸਿੰਘ ਨੇ ਖੰਡਰ ਨੂੰਮਾ ਮਕਾਨ ਪਾਸ ਪੁਹੰਚੇ ਤੇ ਖੰਡਰ ਨੂੰਮਾ ਮਕਾਨ ਦੀ ਤਲਾਸ਼ੀ ਕੀਤੀ ਜਿਸ ਵਿੱਚੋਂ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ।  ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here