50 ਹਜਾਰ ਤੋਂ ਵਧੇਰੇ ਦੀ ਨਗਦੀ ਕੋਲ ਹੋਵੇ ਤਾਂ ਹੋਣ ਮਾਲਕੀ ਦੇ ਪੁਖਤਾ ਸਬੂਤ: ਜ਼ਿਲਾ ਚੋਣ ਅਫਸਰ

ਫਾਜ਼ਿਲਕਾ (ਦ ਸਟੈਲਰ ਨਿਊਜ਼): ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਲਾਗੂ ਆਦਰਸ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹੇ ਭਰ ਵਿੱਚ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਯਮਾਂ ਅਨੁਸਾਰ ਜੇਕਰ ਕਿਸੇ ਕੋਲੋਂ 50 ਹਜਾਰ ਰੁਪਏ ਤੋਂ ਵੱਧ ਦੀ ਨਗਦੀ ਬਰਾਮਦ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ ਆਪਣੀ ਨਗਦੀ ਦੀ ਮਾਲਕੀ ਦੇ ਜਰੂਰੀ ਸਬੂਤ ਪੇਸ਼ ਕਰਨੇ ਹੋਣਗੇ। ਅਜਿਹੇ ਸਬੂਤ ਨਾ ਹੋਣ ਦੀ ਸਥਿਤੀ ਵਿੱਚ ਇਹ ਰਕਮ ਜਬਤ ਕੀਤੀ ਜਾ ਸਕਦੀ ਹੈ। ਇਸ ਤੋਂ ਬਿਨਾਂ ਜੇਕਰ ਕਿਸੇ ਕੋਲੋਂ 10 ਲੱਖ ਤੋਂ ਵੱਧ ਦੀ ਨਗਦੀ ਬਰਾਮਦ ਹੁੰਦੀ ਹੈ ਤਾਂ ਅਜਿਹੇ ਕੇਸ ਨੂੰ ਇਨਕਮ ਟੈਕਸ ਵਿਭਾਗ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ ਹੈ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਫਰ ਦੌਰਾਨ ਤੁਹਾਡੇ ਕੋਲ 50 ਹਜਾਰ ਤੋਂ ਵੱਧ ਦੀ ਨਗਦੀ ਹੈ ਤਾਂ ਇਸ ਸਬੰਧੀ ਜਰੂਰੀ ਦਸਤਾਵੇਜ ਤੁਹਾਡੇ ਕੋਲ ਹੋਣੇ ਚਾਹੀਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕਿਸੇ ਕੋਲੋਂ 50 ਹਜਾਰ ਤੋਂ ਵੱਧ ਦੀ ਨਗਦੀ ਬਰਾਮਦ ਹੁੰਦੀ ਹੈ ਅਤੇ ਉਹ ਇਹ ਨਗਦੀ ਸਬੰਧੀ ਕੋਈ ਦਸਤਾਵੇਜ਼ ਮੌਕੇ ਤੇ ਪੇਸ਼ ਨਹੀਂ ਕਰ ਸਕਦਾ ਤਾਂ ਇਹ ਨਗਦੀ ਇੱਕ ਵਾਰ ਜਬਤ ਕਰ ਲਈ ਜਾਂਦੀ ਹੈ ਅਤੇ ਜਿਸ ਦੇ ਇਹ ਰਕਮ ਹੁੰਦੀ ਹੈ ਉਹ ਜ਼ਿਲ੍ਹਾ ਪੱਧਰ ਤੇ ਗਠਿਤ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਅਪੀਲ ਕਰ ਸਕਦਾ ਹੈ। ਇਸ ਲਈ ਵਧੀਕ ਡਿਪਟੀ ਕਮਿਸ਼ਨਰ ਜਰਨਲ ਕਮ ਵਧੀਕ ਜ਼ਿਲ੍ਹਾ ਚੋਣ ਅਫਸਰ ਦੀ ਅਗਵਾਈ ਵਿੱਚ ਇੱਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ । ਜਿਸ ਵਿੱਚ ਖਰਚਾ ਨਿਗਰਾਨ ਟੀਮ ਦੇ ਨੋਡਲ ਆਫਿਸਰ ਤੋਂ ਇਲਾਵਾ ਜ਼ਿਲ੍ਹਾ ਖਜ਼ਾਨਾ ਅਫਸਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜੇਕਰ ਕਿਸੇ ਦੀ ਨਗਦੀ ਉਪਰੋਕਤ ਅਨੁਸਾਰ ਜਬਤ ਹੋ ਜਾਂਦੀ ਹੈ ਤਾਂ ਉਹ ਤਹਿਸੀਲਦਾਰ ਚੋਣਾਂ ਫਾਜ਼ਿਲਕਾ ਦੇ ਦਫਤਰ ਵਿਖੇ ਅਰਜੀ ਦੇ ਕੇ ਅਤੇ ਨਾਲ ਸਾਰੇ ਸਬੂਤ ਨੱਥੀ ਕਰਕੇ ਆਪਣੀ ਨਕਦੀ ਛੁਡਵਾਉਣ ਲਈ ਅਪੀਲ ਕਰ ਸਕਦਾ ਹੈ।
 

ਜ਼ਿਲਾ ਚੋਣ ਅਫਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬਿਹਤਰ ਹੋਵੇਗਾ ਕਿ ਉਹ 50 ਹਜਾਰ ਤੋਂ ਵੱਧ ਦੀ ਨਗਦੀ ਨਾਲ ਲੈ ਕੇ ਨਾ ਚੱਲਣ ਅਤੇ ਜੇਕਰ ਜਰੂਰੀ ਹੋਵੇ ਤਾਂ ਇਸ ਸਬੰਧੀ ਉਹਨਾਂ ਕੋਲੇ ਆਪਣੀ ਰਕਮ ਸਬੰਧੀ ਲੋੜੀਂਦੇ ਸਬੂਤ ਹੋਣੇ ਚਾਹੀਦੇ ਹਨ, ਜਿਸ ਤੋਂ ਇਹ ਉਹ ਸਿੱਧ ਕਰ ਸਕਣ ਕਿ ਇਹ ਨਗਦੀ ਉਨਾਂ ਦੀ ਆਪਣੀ ਹੈ ਅਤੇ ਇਸ ਸਬੰਧੀ ਉਹਨਾਂ ਕੋਲੇ ਸਾਰੇ ਸਬੂਤ ਹਨ। ਦੂਜੇ ਪਾਸੇ ਐਫਐਸਟੀ ਟੀਮਾਂ ਸਮੇਤ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਚੋਣਾਂ ਵਿੱਚ ਨਸ਼ੇ ਜਾਂ ਧਨ ਦੀ ਦੁਰਵਰਤੋਂ ਨੂੰ ਰੋਕਣ ਲਈ ਸਖਤ ਉਪਰਾਲੇ ਕੀਤੇ ਜਾ ਸਕਣ।

LEAVE A REPLY

Please enter your comment!
Please enter your name here