ਜਲ ਸਪਲਾਈ ਦੇ ਮੋਟੀਵੇਟਰਾ ਵਲੋਂ ਮੰਤਰੀ ਜਿੰਪਾ ਦੀ ਰਿਹਾਇਸ਼ ਅੱਗੇ ਧਰਨਾ, ਦੇਰ ਰਾਤ ਤੱਕ ਵਰਕਰਾਂ ਵੱਲੋਂ ਕੀਤੀ ਗਈ ਨਾਅਰੇਬਾਜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਲ ਸਪਲਾਈ ਵਿਭਾਗ ਵਿੱਚ ਬਿਨਾ ਕਿਸੇ ਤਨਖਾਹ ਦੇ ਕੰਮ ਕਰ ਰਹੇ ਵਰਕਰਾਂ ਨੇ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ।

Advertisements

ਧਰਨੇ ਤੋਂ ਬਾਅਦ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੋਹਾਲੀ ਹੈਡ ਆਫਿਸ ਨਾਲ ਮੀਟਿੰਗ ਫਿਕਸ ਕਾਰਵਾਈ, ਜਿਸਨੂੰ ਵਰਕਰਾਂ ਵੱਲੋਂ ਅਸਫਲ ਕਰਾਰ ਦਿੰਦਿਆਂ ਸ਼ਿਮਲਾ ਪਹਾੜੀ ਚੌਂਕ ਵਿੱਚ ਬੈਠ ਕੇ ਜਲ ਮੰਤਰੀ ਅਤੇ ਜਲ ਵਿਭਾਗ ਖਿਲਾਫ ਨਾਅਰੇਬਾਜੀ ਕੀਤੀ। ਜਾਣਕਾਰੀ ਦਿੰਦਿਆਂ ਰਵਿੰਦਰ ਅਲੀਸ਼ੇਰ,ਰਵੀ ਕੁਲਰੀਆਂ ਤੇ ਸਤਨਾਮ ਸਿੰਘ ਨੇ ਦੱਸਿਆ ਕੀ ਵਿਭਾਗ ਲਗਾਤਾਰ ਉਹਨਾ ਕੋਲੋ ਬਿਨਾ ਕਿਸੇ ਤਨਖਾਹ ਦੇ ਕੰਮ ਕਰਵਾ ਰਿਹਾ ਹੈ। ਉਹਨਾ ਦੀ ਮਹੀਨਾਵਾਰ ਬੱਝਵੀਂ ਤਨਖਾਹ ਦੀ ਤੇ ਜਲ ਮੰਤਰੀ ਵੱਲੋਂ 2 ਸਾਲਾਂ ਤੋਂ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ। ਜਿਸ ਕਾਰਨ ਯੂਨੀਅਨ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਉਹਨਾ ਕਿਹਾ ਕਿ ਰਾਤ ਨੂੰ ਵੀ ਵਰਕਰ ਜਲ ਸਪਲਾਈ ਮੰਤਰੀ ਦੀ ਰਿਹਾਇਸ਼ ਅੱਗੇ ਹੀ ਸੌਣਗੇ ਅਤੇ ਜਦੋਂ ਤੱਕ ਉਹਨਾ ਦੀਆਂ ਮੰਗਾਂ ਤੇ ਗੌਰ ਨਹੀਂ ਕੀਤੀ ਜਾਂਦੀ ਓਦੋ ਤੱਕ ਉਹ ਜਲ ਸਪਲਾਈ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ

LEAVE A REPLY

Please enter your comment!
Please enter your name here