ਢੋਲਵਾਹਾ ਰੋਡ ਤੇ ਬੈਟਰੀਆਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਪ੍ਰੀਤੀ ਪਰਾਸ਼ਰ। ਕਸਬਾ ਹਰਿਆਣਾ ਦੇ ਢੋਲਵਾਹਾ ਰੋਡ ਤੇ ਦੁਪਹਿਰ ਕਰੀਬ 1:30 ਵਜੇ ਦੇ ਕਰੀਬ ਇੱਕ ਬੈਟਰੀਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਬੈਟਰੀ ਜ਼ੋਨ ਦੀ ਦੁਕਾਨ ਤੇ ਉਸ ਸਮੇ ਭਿਆਨਕ ਅੱਗ ਲੱਗ ਗਈ ਜਦੋਂ ਦੁਕਾਨ ਮਾਲਕ ਅਸ਼ੋਕ ਕੁਮਾਰ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਕੁੱਲਿਆਂ ਕੁਸੇ ਕੰਮ ਲਈ ਦੁਕਾਨ ਤੋਂ ਬਾਹਰ ਗਿਆ ਹੋਇਆ ਸੀ। ਦੁਕਾਨ ਦੀ ਅੱਗ ਇੰਨੀ ਕੁ ਭਿਆਨਕ ਸੀ ਕਿ ਕੁੱਝ ਕਿ ਮਿੰਟਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

Advertisements

ਅਚਾਨਕ ਲੱਗੀ ਅੱਗ ਨੂੰ ਕਾਬੂ ਕਰਨ ਲਈ ਆਲੇ-ਦੁਆਲੇ ਦੇ ਦੁਕਾਨਦਾਰ ਅਤੇ ਰਾਹਗੀਰ ਤੁਰੰਤ ਹਰਕਤ ਵਿੱਚ ਆ ਗਏ ਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਲੱਗਣ ਦੀ ਸੂਚਨਾ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ ਅਤੇ ਸੁਭਾਸ਼ ਸਿੰਘ ਐਫਐਸਓ, ਫ਼ਾਯਰਮੈਨ ਪਵਨਸੈਨੀ, ਈਸ਼ਵਰ ਕੁਮਾਰ, ਦੀਪਕ ਕੁਮਾਰ ਅਤੇ ਡੀਓ ਰਣਜੀਤ ਸਿੰਘ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਮੌਕੇ ਜਦੋਂ ਦੁਕਾਨ ਮਾਲਕ ਜੋ ਕਿ ਸਦਮੇ ਵਿੱਚ ਸੀ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਦੁਕਾਨ ਵਿੱਚ ਬੈਟਰੀਆਂ ਚਾਰਜਿੰਗ ਤੇ ਲਾਈਆਂ ਹੋਇਆ ਸੀ ਅਤੇ ਉਹ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਗਿਆ ਹੋਇਆ ਸੀ। ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਜਦੋਂ ਉਹ ਦੁਕਾਨ ਤੇ ਪਹੁੰਚਿਆ ਤਾਂ ਸਭ ਕੁੱਝ ਤਬਾਹ ਹੋ ਗਿਆ ਸੀ। ਉਸਨੇ ਦੱਸਿਆ ਕਿ ਦੁਕਾਨ ਵਿੱਚ 50 ਹਜਾਰ ਨਕਦੀ ਅਤੇ ਕਰੀਬ 6 ਲੱਖ ਦਾ ਸਮਾਨ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ।

LEAVE A REPLY

Please enter your comment!
Please enter your name here