ਅਕਾਲੀ ਬਸਪਾ ਦੀ ਸਾਂਝੀ ਸਰਕਾਰ ਕਰੇਗੀ ਨਵੇਂ ਨਰੋਏ ਪੰਜਾਬ ਦੀ ਸਿਰਜਣਾ: ਸੀਕਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਸ਼ਹਿਰੀ ਦੀ ਇੱਕ ਭਰਵੀਂ ਮੀਟਿੰਗ ਸ਼੍ਰੀ ਮਦਨ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਸਮਿੱਤਰ ਸਿੰਘ ਸੀਕਰੀ ਇੰਚਾਰਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਅਤੇ ਦਿਨੇਸ਼ ਕੁਮਾਰ ਪੱਪੂ  ਜ਼ਿਲ੍ਹਾ ਇੰਚਾਰਜ ਪਹੁੰਚੇ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੀਕਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਦੇ ਸ਼ਾਸਨ ਤੋਂ ਦੁਖੀ ਹੋ ਕੇ ਅੱਜ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਬਣਨ ਜਾ ਰਹੀ ਅਕਾਲੀ ਬਸਪਾ ਸਰਕਾਰ ਨਵੇ ਨਰੋਏ ਪੰਜਾਬ ਦੀ ਸਿਰਜਣਾ ਕਰੇਗੀ। ਇਸ ਤੋ ਉਪਰੰਤ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਅਤੇ ਸਰਦਾਰ ਜਸਵੀਰ ਸਿੰਘ ਗੜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸੰਗਠਨਾਤਮਿਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ।

Advertisements

 ਜਿਸ ਵਿੱਚ ਹਰਜੀਤ ਲਾਡੀ ਨੂੰ ਸੈਕਟਰੀ ਹੁਸ਼ਿਆਰਪੁਰ,  ਵਰਿੰਦਰ ਮੋਹਨ ਬੱਧਣ ਜੀ ਨੂੰ ਹੁਸ਼ਿਆਰਪੁਰ ਸ਼ਹਿਰੀ ਦਾ ਪ੍ਰਧਾਨ,  ਦਰਸ਼ਨ ਲੱਧੜ ਜੀ ਨੂੰ ਯੂਥ ਵਿੰਗ ਹੁਸ਼ਿਆਰਪੁਰ ਸ਼ਹਿਰੀ ਦਾ ਪ੍ਰਧਾਨ, ਅਵਤਾਰ ਸਿੰਘ ਚੁੰਬਰ, ਰਜਿੰਦਰ ਸੰਧੂ,  ਦੀਪਕ ਕੁਮਾਰ ਨੂੰ ਹੁਸ਼ਿਆਰਪੁਰ ਸ਼ਹਿਰੀ ਦਾ ਵਾਈਸ ਪ੍ਰਧਾਨ, ਵਿਜੈ ਮੱਲ  ਨੂੰ ਜਨਰਲ ਸਕੱਤਰ,  ਪਰਮਜੀਤ ਕੋਤਰਾ, ਰਮੇਸ਼ ਕੁਮਾਰ ,ਸ਼੍ਰੀ ਇਸ਼ਾਤ ਸ਼ਰਮਾ,ਸਰਬਜੀਤ ਸਿੱਧੂ,ਕੁਲਦੀਪ ਕੁਮਾਰ ਅਤੇ ਰਵੀ ਕੁਮਾਰ ਝੱਮਟ ਨੂੰ ਸੈਕਟਰੀ ਹੁਸ਼ਿਆਰਪੁਰ ਸ਼ਹਿਰੀ ਲਗਾਈਆਂ ਗਿਆ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਉਕਾਂਰ ਨਲੋਈਆ,  ਮੁਨੀਸ਼ ਬੂਲਾਂਵਾੜੀ, ਗੁਰਪ੍ਰੀਤ ਸੋਨੀ ਪੁਰਹੀਰਾਂ ਅਤੇ ਬਿੰਦਰ ਸਰੋਆ ਨੇ ਵੀ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here