ਨਾਰੂ ਨੰਗਲ ਸਕੂਲ ਵਿੱਚ ‘ਪਾਣੀ ਬਚਾਓ ਜੀਵਨ ਬਚਾਓ’ ਦਾ ਗੂੰਜਿਆ ਨਾਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 2 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਰੂ ਨੰਗਲ ਵਿਖੇ ਜਲ ਸੁਰੱਖਿਅਣ ਕੇਂਦਰ ਹੁਸ਼ਿਆਰਪੁਰ ਤੋਂ ਸ੍ਰੀ ਅਰੁਣ ਕੁਮਾਰ ਜੀ ਨੇ ਉਚੇਚੇ ਤੌਰ ਤੇ ਵਿਜਿਟ ਕੀਤਾ। ਉਹਨਾਂ ਨੇ +1 ਅਤੇ +2 ਦੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਪਾਣੀ ਦੀ ਮਹੱਤਤਾ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਉਹਨਾਂ ਦੱਸਿਆ ਕਿ ਨਿਸੰਦੇਹ, ਸਮੁੱਚੇ ਧਰਤੀ ਉੱਤੇ ਪਾਣੀ ਜ਼ਰੂਰੀ ਸ੍ਰੋਤਾਂ ਵਿਚੋਂ ਇਕ ਹੈ। ਇਨਸਾਨ, ਜਾਨਵਰ, ਪੌਦੇ ਜਾਂ ਕੀੜੇ ਸਮੇਤ ਕੋਈ ਵੀ ਪ੍ਰਾਣੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਹੈ। ਸਾਫ ਅਤੇ ਨਿਰਮਲ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ।

Advertisements

ਇਸ ਨੂੰ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਸਾਂਭਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਅੰਤ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਭਰ ਵਿਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਸਮੇਂ ਸੰਸਾਰ ਦੀ ਅਧੀ ਜਨ-ਸੰਖਿਆ ਪਾਣੀ ਦੀ ਘਾਟ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੈ। ਮਨੁੱਖ ਪਾਣੀ ਦੀ ਵਰਤੋਂ ਘੱਟ ਤੇ ਦੁਰਵਰਤੋਂ ਵੱਧ ਕਰ ਰਿਹਾ ਹੈ। ਨਦੀਆਂ ਆਦਿ ਦਾ ਪਾਣੀ ਦੂਸ਼ਤ ਹੋ ਜਾਂਦਾ ਹੈ ਜਿਹੜਾ ਕਿ ਨਾ ਤਾਂ ਪੀਣ ਯੋਗ ਹੈ ਤੇ ਨਾ ਹੀ ਖੇਤੀ ਲਈ ਤੇ ਨਾ ਹੀ ਕਿਸੇ ਵਰਤੋਂ ਵਿਚ ਆਉਣ ਯੋਗ ਹੈ। ਸੰਸਾਰ ਦਾ ਜਲ-ਚੱਕਰ ਵੀ ਟੁੱਟ ਗਿਆ ਹੈ । ਇਸ ਲਈ ਅੱਜ ਸਾਫ਼ ਪਾਣੀ ਨੂੰ ਬਚਾਉਣ ਅਤੇ ਪਾਣੀ ਨੂੰ ਦੂਸ਼ਤ ਹੋਣ ਤੋਂ ਰੋਕਣ ਦੇ ਉਪਰਾਲੇ ਕਰਨ ਦੀ ਬਹੁਤ ਲੋੜ ਹੈ। ਪ੍ਰਿੰਸੀਪਲ ਸ਼੍ਰੀ ਸ਼ੈਲੇਂਦਰ ਠਾਕੁਰ ਜੀ ਨੇ ਉਹਨਾਂ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here