ਸਕਰੈਪ ਦੇ ਗੋਦਾਮ ‘ਚ ਲੱਗੀ ਅੱਗ, ਕਰੀਬ 6 ਲੱਖ ਦਾ ਹੋਇਆ ਨੁਕਸਾਨ

ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਸਰਦਾਰ ਨਗਰ ਵਿੱਚ ਸਕਰੈਪ ਦੇ ਗੋਦਾਮ ਵਿੱਚ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਗੋਦਾਮ ਦੇ ਮਾਲਕ ਦਾ ਕਰੀਬ 6 ਲੱਖ ਦਾ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਗੋਦਾਮ ਦੇ ਮਾਲਕ ਆਸ਼ੂ ਮੋਂਗਾ ਨੇ ਦੱਸਿਆ ਕਿ ਉਹ ਨੈਸਲੇ ਸਕਰੈਪ ਦਾ ਠੇਕੇਦਾਰ ਹੈ ਅਤੇ ਉਸ ਦਾ ਇੱਥੇ ਗੋਦਾਮ ਹੈ। ਉਹ ਜਦੋਂ ਗੋਦਾਮ ਵਿੱਚ ਆਇਆ ਤਾਂ ਉਸ ਨੇ ਦੇਖਿਆ ਕਿ ਗੋਦਾਮ ਨੂੰ ਅੱਗ ਲੱਗੀ ਹੋਈ ਸੀ। ਉਸ ਨੇ ਮੌਕੇ ਤੇ ਲੋਕਾਂ ਨੂੰ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਉਨ੍ਹਾਂ ਦੱਸਿਆ ਕਿ ਮੇਰਾ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਭਰਤ ਗੁਪਤਾ ਨੇ ਦੱਸਿਆ ਕਿ ਮੇਰੇ ਵਾਰਡ 18 ਸਰਦਾਰ ਨਗਰ ਵਿੱਚ ਸੂਚਨਾ ਮਿਲੀ ਸੀ ਕਿ ਨੈਸਲੇ ਦੇ ਇੱਕ ਸਕਰੈਪ ਠੇਕੇਦਾਰ ਦਾ ਗੋਦਾਮ ਬਣਿਆ ਹੋਇਆ ਸੀ ਅਤੇ ਇਸ ਵਿੱਚ ਅੱਗ ਲੱਗ ਗਈ ਸੀ ਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਉੱਥੇ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਸਾਨੂੰ ਸਰਦਾਰ ਨਗਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਅਸੀਂ ਆਪਣੇ ਵਾਹਨਾਂ ਨਾਲ ਮੌਕੇ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ ਤੇ ਕਾਬੂ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਫਿਲਹਾਲ ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ।

LEAVE A REPLY

Please enter your comment!
Please enter your name here