![](https://www.thestellarnews.com/wp-content/uploads/2023/11/dasuya_heights-academy-copy.jpg)
ਸੰਗਤ ਮੰਡੀ (ਦ ਸਟੈਲਰ ਨਿਊਜ਼)। ਸੰਗਤ ਮੰਡੀ ਦੇ ਪਿੰਡ ਤਿਉਣਾ ਵਿਖੇ ਇੱਕ ਗਰੀਬ ਮਜ਼ਦੂਰ ਵੱਲੋਂ ਵਾਟਰ ਵਰਕਸ ਵਾਲੀ ਡਿੱਗੀ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਦਾਸ ਸਿੰਘ ਉਮਰ 45 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਛੇ ਵਜੇ ਦੇ ਕਰੀਬ ਪਿੰਡ ਦੇ ਵਾਟਰ ਵਰਕਸ ਦੀ ਪਾਣੀ ਵਾਲੀ ਡਿੱਗੀ ਵਿੱਚ ਗੁਰਦਾਸ ਵੱਲੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।
![](https://www.thestellarnews.com/wp-content/uploads/2024/02/toddlers.jpg)
ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੀ ਲੜਕੀ ਜੋ ਕਿ ਬਚਪਨ ਤੋਂ ਹੀ ਸ਼ੂਗਰ ਦੀ ਮਰੀਜ਼ ਸੀ ਤੇ ਉਸਦਾ ਇਲਾਜ ਕਰਵਾਉਣ ਕਾਰਨ ਉਹ ਉਸਨੂੰ ਇਲਾਜ਼ ਲਈ ਲੈ ਕੇ ਜਾਂਦਾ ਸੀ ਜਿਸ ਕਾਰਨ ਉਸਦਾ ਕੱਪੜੇ ਸਿਲਾਈ ਦਾ ਕੰਮ ਵੀ ਠੱਪ ਹੋ ਗਿਆ ਤੇ ਜਿਸ ਕਾਰਨ ਉਹ ਆਰਥਿਕ ਤੌਰ ਤੇ ਕਾਫੀ ਪਰੇਸ਼ਾਨ ਰਹਿੰਦਾ ਸੀ। ਜਿਸ ਦੇ ਚੱਲਦਿਆਂ ਉਸਨੇ ਇਹ ਕਦਮ ਚੁੱਕ ਲਿਆ। ਗੁਰਦਾਸ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ।