ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਮਈ ਨੂੰ ਕਪੂਰਥਲਾ ਵਿੱੱਚ ਲੋਕਾਂ ਦੇ ਹੋਣਗੇ ਰੂਬਰੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਲੋਕਸਭਾ ਚੋਣਾਂ ਦੇ ਮੱਦੇ ਨਜ਼ਰ ਪੂਰੇ ਪੰਜਾਬ  ਦੇ ਹਰ ਇੱਕ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਹਲਕਾ ਖਡੂਰ ਸਾਹਿਬ ਤੋਂ “ਆਪ” ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਵਿਚ ਹੋਰ ਸ਼ਕਤੀ ਭਰਨ ਲਈ 26 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਮਿਲਨ ਪੈਲੇਸ ਕਪੂਰਥਲਾ ਵਿਖੇ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ (ਚੰਡੀਗੜ੍ਹ) ਦੇ ਸੀਨੀਅਰ ਮੈਂਬਰ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਉਨਾਂ ਦੇ ਹੋਣਹਾਰ ਸਪੁੱਤਰ ਪੁਸ਼ਪਿੰਦਰ ਸਿੰਘ ਕੋਆਰਡੀਨੇਟਰ “ਆਪ” ਟ੍ਰੇਡ ਵਿੰਗ ਕਪੂਰਥਲਾ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੇਂ ਮਹਿਬੂਬ ਨੇਤਾ ਭਗਵੰਤ ਸਿੰਘ ਮਾਨ ਜੀ ਦੇ ਵਿਚਾਰ ਸੁਣਨ ਵਾਸਤੇ ਸਮੇਂ ਸਿਰ ਮਿਲਨ ਪੈਲੇਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ।

Advertisements

ਉਨ੍ਹਾਂ ਕਿਹਾ ਕਿ ਲੋਕ ਭਲੀਭਾਂਤੀ ਜਾਣਦੇ ਨੇ ਪਿਛਲੇ 70 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਵਾਰੀਆਂ ਬੰਨ-ਬੰਨ ਆਉਂਦੀਆਂ ਰਹੀਆਂ ਭ੍ਰਿਸ਼ਟ ਅਤੇ ਲੋਟੂ ਸਰਕਾਰਾਂ ਨੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖ ਕੇ ਸਿਰਫ ਆਪਣੇ ਘਰ ਭਰਨ ਨੂੰ ਹੀ ਪਹਿਲ ਦਿੱਤੀ ਹੈ। ਲੰਮੇਂ ਸਮੇਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਆ ਰਹੇ ਪੰਜਾਬ ਵਾਸੀਆਂ ਨੂੰ ਭਗਵੰਤ ਮਾਨ ਮਸੀਹਾ ਬਣ ਕੇ ਮਿਲੇ ਨੇ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਨਵੀਆਂ ਨੌਕਰੀਆਂ, ਮੁਹੱਲਾ ਕਲੀਨਿਕ, ਇੱਕ ਮਹੀਨੇ ਦੇ 300 ਯੁਨਿਟ ਬਿਜਲੀ ਮੁਫ਼ਤ, ਪੂਰੇ ਪੰਜਾਬ ਵਿੱਚ ਯੋਗਾ ਟ੍ਰੇਨਰ ਮੁਫ਼ਤ ਯੋਗਾ ਦੀ ਸਿਖ਼ਲਾਈ ਹਿੱਤ ਆਮ ਲੋਕਾਂ ਵਾਸਤੇ ਭੇਜਣੇ ਇਤਿਆਦਿ ਲੋਕ ਹਿਤ ਕਾਰਜ ਕੀਤੇ ਹਨ। ਭਾਰੀ ਬਹੁਮਤ ਨਾਲ ਪੂਰੀ ਦੁਨੀਆਂ ਦੇ ਨਕਸ਼ੇ ਤੇ ਉੱਭਰੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਕਾਰਜਸ਼ੀਲ ਪੰਜਾਬ ਸਰਕਾਰ ਆਮ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਮੈਦਾਨ ਵਿੱਚ ਨਿੱਤਰੀ ਸੀ ਦੋ ਸਾਲਾਂ ਦੇ ਥੋੜੇ ਜਿਹੇ ਕਾਰਜਕਾਲ ਵਿੱਚ ਹੀ ਸਰਕਾਰ ਨੇ ਆਪਣੇ ਤਕਰੀਬਨ 90% ਵਾਅਦੇ ਪੂਰੇ ਕਰ ਦਿੱਤੇ ਨੇ ਸੋਈ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਪੁਸ਼ਪਿੰਦਰ ਸਿੰਘ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ।

LEAVE A REPLY

Please enter your comment!
Please enter your name here