Sunday, October 18, 2026
Home Latest ਬਾਪੂ ਤਰਸੇਮ ਨੇ ਹਲਕਾ ਕਪੂਰਥਲਾ ਦੀਆਂ ਸੰਗਤਾਂ ਦਾ ਕੀਤਾ ਧੰਨਵਾਦ

ਬਾਪੂ ਤਰਸੇਮ ਨੇ ਹਲਕਾ ਕਪੂਰਥਲਾ ਦੀਆਂ ਸੰਗਤਾਂ ਦਾ ਕੀਤਾ ਧੰਨਵਾਦ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬੀਤੇ ਦਿਨੀ ਮਾਰਕਫੈੱਡ ਗੁਰਦੁਵਾਰਾ ਰੋਹੀ ਵਾਲਾ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਹੋਇਆ। ਜਿਸ ਦੌਰਾਨ ਗੁਰੂ ਚਰਨਾਂ ਚ ਮੱਥਾ ਟੇਕਣ ਲਈ ਬਾਪੂ ਤਰਸੇਮ ਸਿੰਘ ਪੁੱਜੇ ਜਿਕਰਯੋਗ ਹੈ ਕਿ ਬਾਪੂ ਤਰਸੇਮ ਸਿੰਘ ਲੋਕਸਭਾ ਸੀਟ ਖਡੂਰ ਸਾਹਿਬ ਤੋਂ ਜੇਤੂ ਰਹੇ ਅਜਾਦ ਉਮੀਦਵਾਰ ਭਾਈ ਅਮ੍ਰਿਤਪਾਲ ਦੇ ਪਿਤਾ ਹਨ ਗੁਰੂ ਘਰ ਹਾਜ਼ਿਰੀ ਲਗਵਾਉਣ ਤੋਂ ਬਾਦ ਉਨ੍ਹਾਂ ਨੇ ਹਲਕਾ ਕਪੂਰਥਲਾ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ।

Advertisements

ਜਿਨ੍ਹਾਂ ਨੇ ਸ਼ਹਿਰਾਂ ਅਤੇ ਪਿੰਡਾਂ ਤੋਂ ਵੱਡੀ ਲੀਡ ਨਾਲ ਜਿਤਾਕੇ ਅਮ੍ਰਿਤਪਾਲ ਨੂੰ ਲੋਕਸਭਾ ਦਾ ਸਾਂਸਦ ਬਣਾਇਆ। ਇਸ ਲਈ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਅਵਾਮ ਦਾ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਇਸ ਮੌਕੇ ਗੁਰਪ੍ਰੀਤ ਸਿੰਘ ਸੋਨਾ, ਜਗਜੀਤ ਸਿੰਘ, ਸੁੱਖ ਧਾਲੀਵਾਲ ਬਿੱਲਾ ਯੂਕੇ, ਪ੍ਰਿਤਪਾਲ ਸਿੰਘ ਪਾਲਾ, ਸੁਖਚੈਨ ਸਿੰਘ ਜੱਲੂ ਖੇੜਾ,  ਜਗਤਾਰ ਸਿੰਘ ਝੀਤਾ, ਮਨਜੀਤ ਸਿੰਘ, ਰਣਜੀਤ ਸਿੰਘ, ਮੋਹਿਤ ਸਿੰਘ ਸੰਤਪੁਰਾ ਆਦਿ ਵੱਡੀ ਗਿਣਤੀ ਚ ਸੰਗਤ ਹਾਜ਼ਿਰ ਸੀ। 

LEAVE A REPLY

Please enter your comment!
Please enter your name here