ਮੁਹੱਲਾ ਸ਼ਹਿਰੀਆਂ ਵਿਖੇ ਲਾਲਜੀਤ ਸਿੰਘ ਭੁੱਲਰ ਦੇ ਹੱਕ ਚ ਅਨਿਲ ਨਾਹਰ ਨੇ ਕਰਵਾਈ ਹੰਗਾਮੀ ਰੈਲੀ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਚ ਆਪ ਆਗੂ ਅਨਿਲ ਨਾਹਰ ਦੀ ਅਗਵਾਈ ਚ ਵੀਰਵਾਰ ਨੂੰ ਹਲਕਾ ਕਪੂਰਥਲਾ ਵਿਖੇ ਮੁਹੱਲਾ ਸ਼ਹਿਰੀਆਂ ਵਿਖੇ ਹੰਗਾਮੀ ਰੈਲੀ ਕੀਤੀ ਗਈ। ਜਿਸ ਵਿਚ ਨਗਰ ਸੁਧਾਰ ਟ੍ਰਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਆਪ ਸਰਕਾਰ ਦੀਆਂ ਉਪਲੱਭਦੀਆਂ ਗਿਣਾਉਂਦੇ ਹੋਏ ਆਪ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਹੀ, ਹੈ ਇਸ ਲਈ ਝੂਠੇ, ਲੁਟੇਰਿਆਂ ਲੋਕਾਂ ਦੀ ਗੱਲਾਂ ਚ, ਨਾ ਆਕੇ ਆਪ ਦੇ ਹੱਕ ਚ ਵੋਟਾਂ ਪਾਓ।

Advertisements

ਇਸ ਮੌਕੇ ਰੈਲੀ ਦਾ ਆਯੋਜਨ ਕਰਨੇ ਵਾਲੇ ਆਪ ਆਗੂ ਅਨਿਲ ਨਾਹਰ ਨੇ ਸਾਰੇ ਆਏ ਲੋਕਾਂ ਦਾ ਆਉਣ ਤੇ ਧੰਨਵਾਦ ਕੀਤਾ ਤੇ ਲੋਕਾਂ ਨੂੰ ਹੱਥ ਜੋੜਕੇ ਅਪੀਲ ਕੀਤੀ  ਕਿ 1 ਜੂਨ ਨੂੰ ਖਡੂਰ ਸਾਹਿਬ ਹਲਕਾ ਤੋਂ ਲਾਲ ਜੀਤ ਸਿੰਘ ਭੁੱਲਰ ਨੂੰ ਵੋਟਾਂ ਪਾਕੇ ਜਿਤਾਓ ਇਸ ਮੌਕੇ ਵੱਡੀ ਗਿਣਤੀ ਚ ਆਪ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਹਾਜ਼ਿਰ ਹੋਏ ਇਸ ਮੌਕੇ ਲੋਕਸਭਾ ਹਲਕਾ ਖਡੂਰ ਸਾਹਿਬ ਇੰਚਾਰਜ ਬਲਜੀਤ ਸਿੰਘ ਖਹਿਰਾ,ਮੰਜੂ ਰਾਣਾ,ਸੁਖਵੰਤ ਪੱਡਾ,ਸੁਖਦੇਵ ਸਿੰਘ ਸਾਹੀਵਾਲ ਸੁੱਖਾ ਭਲਵਾਨ ਜੱਟਪੁਰਾ, ਮਨਿੰਦਰ  ਸਿੰਘ,ਗੋਬਿੰਦ ਨਵਾਂਪਿੰਡ,ਰਾਕੇਸ਼ ਨਾਹਰ ਸੋਨੂ,ਭਿੰਡਰ,ਵਿਕਾਸ ਮੋਮੀ,ਸ਼ੈਂਕ ਦੀਪ, ਸੁਖਵਿੰਦਰ ਥਾਪਰ,ਮੰਨੂ ਨਾਹਰ,ਸੋਨੂੰ ਸਹੋਤਾ, ਅਰੁਣ ਕਲਿਆਣ, ਪ੍ਰਿੰਸ, ਸੁਖਜੀਤ ਸਿੰਘ,ਅਰਜੁਨ ਗੋਰਾ ਅਜੇ ਕੁਮਾਰ, ਅਤੇ ਹੋਰ ਸਾਥੀ ਮੌਜੂਦ ਸਨ

LEAVE A REPLY

Please enter your comment!
Please enter your name here