ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਨੂੰ ਵੋਟਾਂ ਪਾਕੇ ਕਾਮਯਾਬ ਬਣਾਓ: ਨਾਹਰ/ਬਿੱਟੂ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਲੋਕਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲੜ ਰਹੇ ਹਨ ਉਨ੍ਹਾਂ ਦੀ ਕਾਮਯਾਬੀ ਲਈ ਦੋਵਾਂ ਪਾਰਟੀਆਂ ਨੇ ਸ਼ਨੀਵਾਰ ਸ਼ਾਮ ਨੂੰ ਕਪੂਰਥਲਾ ਚ ਰੋਡ ਸ਼ੋ ਕਢਿਆਂ ਸਥਾਨਕ ਮਾਰਕਫੈਡ ਚੋਂਕ ਤੋਂ ਸਤੀਸ਼ ਕੁਮਾਰ ਨਾਹਰ ਅਤੇ ਗੁਰਮੀਤ ਲਾਲ ਬਿੱਟੂ ਦੀ ਯੋਗ ਅਗਵਾਈ ਚ ਪਾਰਟੀ ਵਰਕਰਾਂ ਨੇ ਆਪਣੇ -ਆਪਣੇ ਮੋਟਰਸਾਇਕਲਾਂ ਤੇ ਵੱਡੀ ਗਿਣਤੀ ਚ ਰੋਡ ਮਾਰਚ ਸ਼ੁਰੂ ਕੀਤਾ।

Advertisements

ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਚ ਹੁੰਦੇ ਹੋਏ ਜਲੋਖਾਨਾ ਚੋਂਕ ਵਿਖੇ ਸਮਾਪਤ ਹੋਇਆ ਇਸ ਰੋਡ ਸ਼ੋ ਚ ਪਾਰਟੀ ਪਰਧਾਨਾ ਨੇ ਉਮੀਦਵਾਰ ਪਰਮਜੀਤ ਸਿੰਘ ਦੇ ਹੱਕ ਚ ਟਾਰਚ ਦੇ ਨਿਸ਼ਾਨ ਤੇ ਵੋਟਾਂ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਇਸ ਮੌਕੇ ਸਤੀਸ਼ ਕੁਮਾਰ ਨਾਹਰ ਅਤੇ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਵਿਕਾਸ ਦੀ ਜਗ੍ਹਾ ਵਿਨਾਸ਼ ਦਿੱਤਾ ਹੈ ਨਸ਼ਾ, ਗੈਂਗਸਟਰਵਾਦ, ਬੇਰੋਜਗਾਰੀ,ਗਰੀਬੀ,ਮਹਿੰਗਾਈ,ਭ੍ਰਿਸ਼ਟਾਚਾਰ,ਗੁੰਡਾਗਰਦੀ ਆਦਿ ਵਿਨਾਸ਼ ਦੀ ਚੀਜ਼ਾਂ ਹੀ ਲੋਕਾਂ ਨੂੰ ਮਿਲੀਆਂ ਹਨ ਇਸ ਲਈ ਅੱਜ ਸਾਡੇ ਕੋਲ ਬਹੁਤ ਸੋਹਣਾ ਮੌਕਾ ਆਇਆ ਹੈ ਇਹ ਬਿਮਾਰੀ ਨੂੰ ਜੜ੍ਹੋਂ ਪੁੱਟਕੇ ਨਵੀ ਪਨੀਰੀ ਲਗਾਈਏ ਜੋ ਪੰਜਾਬ ਦੀ ਹਿੱਤ ਦੀ ਗੱਲ ਕਰੇ ਇਸ ਲਈ ਹਲਕਾ ਖਡੂਰ ਸਾਹਿਬ ਦੇ ਵੋਟਰ 1 ਜੂਨ ਨੂੰ ਵੱਧ ਚੜਕੇ ਟਾਰਚ ਦਾ ਬਟਨ ਦਬਾਕੇ ਪਰਮਜੀਤ ਸਿੰਘ ਨੂੰ ਜਿਤਾਓ। 

LEAVE A REPLY

Please enter your comment!
Please enter your name here