ਸਿਵਲ ਹਸਪਤਾਲ ਨੂੰ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ 

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼) ਰਿਪੋਰਟ- ਭੁਪੇਸ਼ ਪ੍ਰਜਾਪਤਿ। ਸ਼ਹਿਰ ਦੇ ਇਕ ਦਾਨੀ ਸੱਜਣ ਵਲੋਂ ਸਿਵਲ ਹਸਪਤਾਲ ਦੇ ਮਰੀਜਾਂ ਲਈ ਮੁਹੱਈਆ ਕਰਵਾਈ ਗਈ ਸਹਾਇਤਾ ਸਮੱਗਰੀ ਨੂੰ ਭਾਰਤੀਆ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੈਡ ਕਰਾਸ ਸੁਸਾਇਟੀ ਵਿਪੁਲ ਉਜਵਲ ਅਤੇ ਡਾਇਰੈਕਟਰ (ਸੇਵਾ ਮੁਕਤ) ਸਿੱਖਿਆ ਵਿਭਾਗ ਦਰਸ਼ਨ ਕੌਰ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਨੂੰ ਸੌਂਪੀ ਗਈ। ਸਕੱਤਰ ਜ਼ਿਲਾ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਸ਼ਹਿਰ ਦੇ ਇਕ ਦਾਨੀ ਸੱਜਣ ਵਲੋਂ ਆਪਣਾ ਨਾਮ ਗੁਪਤ ਰੱਖਦੇ ਹੋਏ ਜ਼ਿਲਾ ਰੈਡ ਕਰਾਸ ਨੂੰ ਸਿਵਲ ਹਸਪਤਾਲ ਦੇ ਮਰੀਜ਼ਾਂ ਲਈ 50 ਚਿੱਟੀਆਂ ਚਾਦਰਾਂ, 2 ਇਨਵਰਟਰ, 2 ਬੈਟਰੀਆਂ ਅਤੇ ਇਕ ਮਾਈਕਰੋਸਕੋਪ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ, ਜਿਸ ਨੂੰ ਅੱਜ ਸਿਵਲ ਹਸਪਤਾਲ ਨੂੰ ਸੌਂਪ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਜ਼ਿਲਾ ਰੈਡ ਕਰਾਸ ਸੁਸਾਇਟੀ ਜਿਥੇ ਗਰੀਬ ਲੋੜਵੰਦ, ਬੀਮਾਰ ਅੰਗਹੀਣ, ਅਪੰਗ ਵਿਅਕਤੀਆਂ ਦੀ ਸਹਾਇਤਾ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ, ਉਥੇ ਸੰਸਥਾ ਨੂੰ ਜ਼ਿਲੇ ਦੇ ਦਾਨੀ ਸੱਜਣਾਂ /ਸਮਾਜ ਸੇਵਕਾਂ ਵਲੋਂ ਵੀ ਲਗਾਤਾਰ ਸਹਿਯੋਗ ਪ੍ਰਾਪਤ ਹੋ ਰਿਹਾ ਹੈ। 
ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੈਡ ਕਰਾਸ ਸੁਸਾਇਟੀ ਵਿਪੁਲ ਉਜਵਲ ਨੇ ਗੁਪਤ ਦਾਨੀ ਸੱਜਣ ਵਲੋਂ ਦਿੱਤੀ ਗਈ ਇਸ ਸਹਾਇਤਾ ਸਮੱਗਰੀ ਦੀ ਪ੍ਰਸ਼ੰਸਾ ਕੀਤੀ ਅਤੇ ਰੈਡ ਕਰਾਸ ਸੁਸਾਇਟੀ ਵਲੋਂ ਵੀ ਆਪਣੇ ਪੱਧਰ ‘ਤੇ ਇਸ ਤਰ•ਾਂ ਦੇ ਹੋਰ ਵੀ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਭਾਰਤੀਆ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਵੀ ਜ਼ਿਲੇ ਦੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਾਨੀ ਸੱਜਣ ਜ਼ਿਲਾ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਲੋਕ / ਸਮਾਜ ਭਲਾਈ ਸਕੀਮਾਂ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ, ਤਾਂ ਜੋ ਸੰਸਥਾ ਵਲੋਂ ਸਮੇਂ-ਸਮੇਂ ‘ਤੇ ਵੱਧ ਤੋਂ ਵੱਧ ਗਰੀਬ, ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕੀਤੀ ਜਾ ਸਕੇ।
ਇਸ ਮੌਕੇ ਰਾਜੀਵ ਬਾਜਾਜ, ਵਿਨੋਦ ਓਹਰੀ, ਕੁਲਦੀਪ ਕੋਹਲੀ, ਸਨੇਹ ਜੈਨ, ਕੁਮਕੁਮ ਸੂਦ, ਹਰਲੀਨ ਦਿਓਲ, ਆਸ਼ਾ ਅਗਰਵਾਲ, ਕਰਮਜੀਤ ਕੌਰ ਆਹਲੂਵਾਲੀਆ, ਭੁਪਿੰਦਰ ਗੁਪਤਾ, ਡਾਇਟ ਅੱਜੋਵਾਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਸੁਸਾਇਟੀ ਦੇ ਮੈਂਬਰ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here