ਡੀਸੀ ਨੇ ਕੀਤਾ ਸੱਤ ਰੋਜ਼ਾ ਪੁਸ਼ਤਕ ਪ੍ਰਦਰਸ਼ਨੀ ਦਾ ਉਦਘਾਟਨ

dc madam

ਹੁਸ਼ਿਆਰਪੁਰ, 17 ਅਗਸਤ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਵੱਲੋਂ ਸਥਾਨਕ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਲਗਾਈ ਗਈ ਸੱਤ ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਕਾਲਜ ਵਿਖੇ ਪਹੁੰਚਣ ‘ਤੇ ਪਿੰ੍ਸੀਪਲ ਪਰਮਜੀਤ ਕੌਰ ਜੱਸਲ, ਵਾਈਸ ਪ੍ਰਿੰਸੀਪਲ ਰਾਜੇਸ਼ ਕਟਿਆਲ, ਪੰਜਾਬੀ ਲੇਖਕ ਮਦਨ ਮੀਰਾ ਤੇ ਟਰੱਸਟ ਦੇ ਸਹਾਇਕ ਡਾਇਰੈਕਟਰ ਤੇ ਸੰਪਾਦਕ ਮਿਸਰਦੀਪ ਭਾਟੀਆ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ।

Advertisements

ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਕਿਤਾਬਾਂ ਬਹੁਤ ਜ਼ਰੂਰੀ ਹਨ। ਸਾਡੇ ਇਤਿਹਾਸ, ਸਭਿਆਚਾਰ ਅਤੇ ਸੰਸਕ੍ਰਿਤੀ ਨਾਲ ਜੋੜਨ ਲਈ ਕਿਤਾਬਾਂ ਬਹੁਤ ਸਹਾਇਕ ਹੁੰਦੀਆਂ ਹਨ। ਵਿਦਿਆਰਥੀਆਂ ਨੂੰ ਆਪਣੀਆਂ ਵਿਦਿਅਕ ਕਿਤਾਬਾਂ ਪੜਨ ਤੋਂ ਇਲਾਵਾ ਸਬੰਧਤ ਵਿਸ਼ਿਆਂ ਨਾਲ ਜੁੜੀਆਂ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਵੀ ਜ਼ਰੂਰ ਪੜਨੀਆਂ ਚਾਹੀਦੀਆਂ ਹਨ। ਇਸ ਦੇ ਨਾਲ ਸਾਡੇ ਗਿਆਨ ਵਿੱਚ ਤਾਂ ਵਾਧਾ ਹੁੰਦਾ ਹੀ ਹੈ, ਨਾਲ ਹੀ ਸਾਡੀ ਵਿਦਿਅਕ ਪੜਾਈ ਦੇ ਲਈ ਕਾਫ਼ੀ ਸਹਾਇਕ ਹੁੰਦੀਆਂ ਹਨ।  ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦਿਆਰਥੀਆਂ ਨੂੰ ਵੱਖਰੇ ਤੌਰ ‘ਤੇ ਕਿਤਾਬਾਂ ਪੜਨ ਲਈ ਉਤਸ਼ਾਹਿਤ ਕਰਨ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਬੁੱਕ ਟਰੱਸਟ ਵੱਲੋਂ ਲਗਾਏ ਗਏ ਇਸ ਪੁਸਤਕ ਪ੍ਰਦਰਸ਼ਨੀ ਦਾ ਲਾਹਾ ਲੈਣ। ਇਸ ਮੌਕੇ ‘ਤੇ ਐਨ ਬੀ ਟੀ ਦੇ ਸਹਾਇਕ ਡਾਇਰੈਕਟਰ ਤੇ ਸੰਪਾਦਕ ਸ੍ਰੀ ਮਿਸਰਦੀਪ ਭਾਟੀਆ ਨੇ ਦੱਸਿਆ ਕਿ ਟਰੱਸਟ ਵੱਲੋਂ ਕਰੀਬ 15,000 ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਜਾ ਚੁੱਕੀਆਂ ਹਨ। ਪੰਜਾਬ ਵਿੱਚ ਪਿਛਲੇ ਦਿਨੀਂ ਜਲੰਧਰ,  ਅੰਮ੍ਰਿਤਸਰ ਤੇ ਲੁਧਿਆਣਾ ਵਿਖੇ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਅੰਤ ਵਿੱਚ ਕਾਲਜ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ ਅਤੇ ਕਿਤਾਬਾਂ ਦਾ ਇੱਕ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋ: ਨਵਦੀਪ ਕੌਰ ਨੇ ਕੀਤਾ। ਇਸ ਮੌਕੇ ‘ਤੇ ਡਾ. ਕਰਮਵੀਰ ਸਿੰਘ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਅਵਿਨਾਸ਼ ਕੌਰ, ਪ੍ਰੋ: ਅਮਰਦੀਪ ਸ਼ਰਮਾ, ਪ੍ਰੋ: ਧਰਮਪਾਲ ਸਾਹਿਲ, ਪ੍ਰੋ: ਨਵਤੇਜ ਸਿੰਘ, ਬਲਜਿੰਦਰ ਮਾਨ, ਵਰਿੰਦਰ ਸਿੰਘ ਨਿਮਾਣਾ, ਅਮਰੀਕ ਹਮਰਾਜ, ਸੰਧੂ ਵਰਿਆਣਵੀ, ਡਾ. ਜਤਿੰਦਰ, ਪ੍ਰ: ਨਵਨੀਤ, ਅਵਤਾਰ ਸਿੰਘ ਸੰਧੂ, ਪ੍ਰ: ਬਲਰਾਜ, ਕੁਲਤਾਰ ਸਿੰਘ, ਪੰਮੀ ਦਿਵੇਦੀ, ਪ੍ਰ: ਹਰਜੀਤ ਸਿੰਘ, ਪ੍ਰੋ: ਵੀ ਕੇ ਗੋਗਨਾ, ਪ੍ਰੋ: ਪ੍ਰਕਾਸ਼ ਚੰਦ, ਡਾ. ਬਲਬੀਰ ਸਿੰਘ, ਡਾ. ਪ੍ਰਵੀਨ ਰਾਣਾ, ਮੈਡਮ ਯੁਗੇਸ਼, ਡਾ. ਜਸਪਾਲ ਸਿੰਘ, ਸਤਨਾਮ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here